'ਹਿਚਕੀ' ਨਾਲ ਰਾਣੀ ਮੁਖਰਜੀ ਦੀ ਮੁੜ ਐਂਟਰੀ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਅਦਾਕਾਰਾ ਦੀ ਫਿਲਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੇਖਦੇ ਹੋ ਕਿ ਉਹ ਸ਼ਾਦੀਸ਼ੁਦਾ ਹੈ ਤੇ ਉਸ ਦੀ ਇੱਕ ਬੱਚੀ ਵੀ ਹੈ ਤਾਂ ਤੁਹਾਨੂੰ ਸਿਰਫ ਫਿਲਮ ਵਿੱਚ ਕਿਰਦਾਰ ਤੇ ਇਸ ਨੂੰ ਨਿਭਾਉਣ ਵਾਲੀ ਅਦਾਕਾਰਾ ਹੀ ਨਜ਼ਰ ਆਵੇਗੀ। ਜੇਕਰ ਤੁਸੀਂ ਅਦਾਕਾਰਾ ਨੂੰ ਉਸ ਦੀ ਨਿੱਜੀ ਜ਼ਿੰਦਗੀ ਦੇ ਅਧਾਰ 'ਤੇ ਵੇਖੋਗੇ ਤਾਂ ਇਹ ਚੀਜ਼ਾਂ ਘੱਟ ਸਾਹਮਣੇ ਆਉਣਗੀਆਂ।
ਰਾਣੀ ਨੇ ਕਿਹਾ ਕਿ ਵਕਤ ਬਦਲ ਰਿਹਾ ਹੈ। ਪੱਛਮੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ। ਜੇਕਰ ਅਸੀਂ ਇਸ 'ਤੇ ਕੰਮ ਕਰੀਏ ਤਾਂ ਇਹ ਭੇਦਭਾਵ ਦੂਰ ਹੋ ਜਾਵੇਗਾ। ਇਹ ਲੋਕਾਂ ਦੀ ਮਾਨਸਿਕਤਾ 'ਤੇ ਅਸਰ ਕਰੇਗਾ।
ਇਸ ਮੌਕੇ ਰਾਣੀ ਨੇ ਕਿਹਾ ਕਿ ਸ਼ਾਦੀਸ਼ੁਦਾ ਅਦਾਕਾਰਾ ਬਾਰੇ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।
ਰਾਣੀ ਇਸ ਫਿਲਮ ਵਿੱਚ ਇੱਕ ਅਧਿਆਪਕਾ ਦਾ ਕਿਰਦਾਰ ਅਦਾ ਕਰ ਰਹੀ ਹੈ ਜਿਸ ਨੂੰ ਵਾਰ-ਵਾਰ ਹਿਚਕੀ ਆਉਂਦੀ ਹੈ। ਆਪਣੀ ਇਸ ਕਮਜ਼ੋਰੀ ਨੂੰ ਉਹ ਫਿਲਮ ਵਿੱਚ ਤਾਕਤ ਬਣਾ ਲੈਂਦੀ ਹੈ।
ਰਾਣੀ ਟ੍ਰੇਲਰ ਲਾਂਚ ਮੌਕੇ ਹੱਥ ਵਿੱਚ ਕਿਤਾਬ ਤੇ ਪਿੱਠ 'ਤੇ ਬੈਗ ਟੰਗੀ ਨਜ਼ਰ ਆਈ। ਬੇਟੀ ਦੇ ਜਨਮ ਤੋਂ ਬਾਅਦ ਇਹ ਰਾਣੀ ਦੀ ਪਹਿਲੀ ਫਿਲਮ ਹੈ।
ਆਪਣੀ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਰਾਣੀ ਨੇ ਸ਼ਾਨਦਾਰ ਫਲੋਰਸ ਡ੍ਰੈੱਸ ਪਾਈ ਸੀ। ਇਸ ਵਿੱਚ ਰਾਣੀ ਮੁਖਰਜੀ ਅਲੱਗ ਹੀ ਨਜ਼ਰ ਆ ਰਹੀ ਸੀ।
ਅਦਾਕਾਰਾ ਰਾਣੀ ਮੁਖਰਜੀ ਦੀ ਕਮਬੈਕ ਫਿਲਮ 'ਹਿਚਕੀ' ਦਾ ਟ੍ਰੇਲਰ ਮੁੰਬਈ ਵਿੱਚ ਰਿਲੀਜ਼ ਹੋ ਗਿਆ ਹੈ।