ਲੁਧਿਆਣਾ ਨੇੜੇ ਦਰਦਨਾਕ ਹਾਦਸਾ, ਟੁਕੜੇ-ਟੁਕੜੇ ਹੋਈ ਕਾਰ, 4 ਵਿਦਿਆਰਥੀਆਂ ਦੀ ਮੌਤ
ਬੀਤੇ ਕੱਲ੍ਹ ਤੋਂ ਕੁੱਲ ਸੱਤ ਨੌਜਵਾਨ ਸੜਕ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ। ਕੱਲ੍ਹ ਵੀ ਸ੍ਰੀ ਮੁਕਤਸਰ ਸਾਹਿਬ ਨੇੜੇ ਕਾਰ ਦੀ ਤੇਲ ਟੈਂਕਰ ਨਾਲ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ।
Download ABP Live App and Watch All Latest Videos
View In Appਚਾਰੇ ਜਣੇ ਕਟਾਣੀ ਕਾਲਜ ਦੇ ਵਿਦਿਆਰਥੀ ਸਨ ਤੇ ਪਿੰਡ ਰਾਮਪੁਰ ਨੇੜੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੋ ਟੁਕੜੇ ਹੋ ਗਏ।
ਮ੍ਰਿਤਕਾਂ ਦੀ ਸ਼ਨਾਖ਼ਤ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਭਮਾ ਕਲਾਂ ਦੇ ਜਸ਼ਨਪ੍ਰੀਤ ਸਿੰਘ ਤੇ ਭਵਨਜੋਤ ਵਜੋਂ ਹੋਈ ਹੈ। ਤੀਜਾ ਮ੍ਰਿਤਕ ਨੌਜਵਾਨ ਪਰਮਵੀਰ ਸਿੰਘ ਸਮਰਾਲਾ ਦੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਮਾਰੇ ਗਏ ਚੌਥੇ ਨੌਜਵਾਨ ਦੀ ਸ਼ਨਾਖ਼ਤ ਨਹੀਂ ਹੋ ਸਕੀ।
ਹਾਦਸਾ ਉਦੋਂ ਵਾਪਰਿਆ ਜਦ ਨੀਲੋਂ ਪੁਲ ਤੋਂ ਦੁਰਾਹਾ ਵੱਲ ਜਾਂਦਿਆਂ ਚਾਰ ਦੋਸਤਾਂ ਦੀ ਏਸੈਂਟ ਕਾਰ ਪੁਲੀ ਨਾਲ ਟਕਰਾਅ ਗਈ।
ਖੰਨਾ: ਵੀਰਵਾਰ ਦੁਪਹਿਰ ਸਮੇਂ ਦੁਰਾਹਾ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਚਾਰ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
- - - - - - - - - Advertisement - - - - - - - - -