ਟਰੈਕਟਰ ਟਰਾਲੀ ਤੋਂ ਲੈ ਕੇ ਟੈਂਪੂ ਰਾਹੀਂ ਸਟੋਰ ਕੀਤੀ ਸੈਂਕੜੇ ਪੇਟੀਆਂ ਸ਼ਰਾਬ ਸਮੇਤ ਚਾਰ ਕਾਬੂ, ਮੁਲਜ਼ਮਾਂ 'ਚ ਅਕਾਲੀ-ਕਾਂਗਰਸੀ ਲੀਡਰ ਵੀ ਸ਼ਾਮਲ
ਪੁਲਿਸ ਨੇ ਮਾਮਲੇ ਦੀ ਮੁਢਲੀ ਜਾਂਚ ਦੇ ਦੌਰਾਨ ਅਮਨਦੀਪ ਸਿੰਘ , ਅੰਗਰੇਜ਼ ਸਿੰਘ , ਜਗਦੀਪ ਸਿੰਘ ਵਾਸੀ ਬੁੱਟਰ ਕਲਾਂ ਤੇ ਜਸਵੰਤ ਸਿੰਘ ਵਾਸੀ ਬੱਧਨੀ ਖੁਰਦ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਮੁਲਜ਼ਮਾਂ ਵੱਲੋਂ ਪੁੱਛਗਿਛ ਮਗਰੋਂ ਪੁਲਿਸ ਨੇ ਚਾਰ ਹੋਰਾਂ 'ਤੇ ਵੀ ਪਰਚਾ ਦਰਜ ਕਰ ਲਿਆ ਹੈ।
ਫਰਾਰ ਮੁਲਜ਼ਮਾਂ 'ਚੋਂ ਬੁੱਟਰ ਕਲਾਂ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਉਰਫ ਸ਼ਿੰਦਰ, ਹਰਵਿੰਦਰ ਸਿੰਘ ਕਾਲਾ ਬੁੱਟਰ ਅਤੇ ਜੱਸੀ ਮਾਣੂੰਕੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ, ਅਸਲਾ ਐਕਟ ਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਸ ਦੌਰਾਨ ਪੁਲਿਸ ਨੇ ਘਰ ਵਿੱਚ ਖੜ੍ਹੇ ਟਰੈਕਟਰ ਟਰਾਲੀ, ਛੋਟਾ ਹਾਥੀ, ਸਕਾਰਪੀਓ ਤੇ ਮਾਰੂਤੀ ਕਾਰਾਂ ਤੇ ਕੈਂਟਰ ਨਾਲ ਹੀ 870 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕੀਤੀ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੱਧਨੀ ਕਲਾਂ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਵੱਲੋਂ ਸੂਚਨਾ ਮਿਲੀ ਸੀ ਕਿ ਹਰਵਿੰਦਰ ਸਿੰਘ ਉਰਫ ਕਾਲ਼ਾ ਨਿਵਾਸੀ ਬੁੱਟਰ ਕਲਾਂ ਨੇ ਆਪਣੇ ਘਰ ਵਿੱਚ ਗ਼ੈਰਕਾਨੂੰਨੀ ਸ਼ਰਾਬ ਸਟਾਕ ਕਰਕੇ ਰੱਖੀ ਹੈ। ਸੂਚਨਾ ਦੇ ਆਧਾਰ ਉਤੇ ਪੁਲਿਸ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਹਰਵਿੰਦਰ ਸਿੰਘ ਦੇ ਘਰ ਪਿੰਡ ਬੁੱਟਰ ਕਲਾਂ ਵਿੱਚ ਛਾਪਾ ਮਾਰਿਆ।
ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੁੱਲ ਸੱਤ ਵਿਅਕਤੀ ਖ਼ਿਲਾਫ਼ ਸ਼ਰਾਬ ਤਸਕਰ ਦੇ ਇਲਜ਼ਾਮ ਤਹਿਤ ਆਬਕਾਰੀ ਐਕਟ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਫਰਾਰ ਮੁਲਜ਼ਮਾਂ ਵਿੱਚ ਅਕਾਲੀ ਦਲ ਦਾ ਸਾਬਕਾ ਸਰਪੰਚ ਵੀ ਸ਼ਾਮਲ ਹੈ, ਜੋਕਿ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ।
ਮੋਗਾ: ਥਾਣਾ ਬੱਧਨੀ ਕਲਾਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੰਜ ਵਾਹਨ ਤੇ 870 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।