ਆਪ' ਦੀਆਂ ਸੱਜ ਵਿਆਹੀਆਂ ਵਿਧਾਇਕਾਂ ਨੂੰ ਕੈਪਟਨ ਦਾ ਅਸ਼ੀਰਵਾਦ
ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਚਾਰਾਂ ਦੀ ਤਸਵੀਰ ਸਾਂਝੀ ਕਰਦਿਆਂ ਮੋਹ ਭਿੱਜਿਆ ਸੰਦੇਸ਼ ਵੀ ਲਿਖਿਆ।
ਕੈਪਟਨ ਨੇ ਪ੍ਰੋ. ਬਲਜਿੰਦਰ ਕੌਰ ਦੇ ਪਤੀ ਤੇ 'ਆਪ' ਆਗੂ ਸੁਖਰਾਜ ਬੱਲ ਤੇ ਰੁਪਿੰਦਰ ਕੌਰ ਰੂਬੀ ਦੇ ਪਤੀ ਸਾਹਿਲ ਪੁਰੀ ਨੂੰ ਨਿੱਘੀ ਜੀ ਆਇਆਂ ਕਹੀ।
ਕੈਪਟਨ ਨੇ ਲਿਖਿਆ, ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਤੇ ਖ਼ੁਦ ਇੱਕ ਧੀ ਦਾ ਪਿਓ ਹੋਣ ਦੇ ਨਾਤੇ ਮੈਂ ਸਮਝ ਸਕਦਾ ਕਿ ਜਦੋਂ ਧੀਆਂ ਦੇ ਵਿਆਹ ਹੁੰਦੇ ਤਾਂ ਪਿਓ ਨਾਲੋਂ ਜ਼ਿਆਦਾ ਖੁਸ਼ ਹੋਰ ਕੋਈ ਨਹੀਂ ਹੁੰਦਾ। ਇਨ੍ਹਾਂ ਦੋਵਾਂ ਨਵੀਆਂ ਵਿਆਹੀਆਂ ਜੋੜੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੇਰੇ ਵੱਲੋਂ ਢੇਰ ਸਾਰਾ ਆਸ਼ੀਰਵਾਦ। ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਇਨ੍ਹਾਂ ਦੀ ਝੋਲੀ ਸਾਰੀਆਂ ਖੁਸ਼ੀਆਂ ਪਾਵੇ।
ਕੈਪਟਨ ਨੇ ਲਿਖਿਆ ਕਿ ਅੱਜ ਵਿਧਾਇਕ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਆਪਣੇ-ਆਪਣੇ ਜੀਵਨ ਸਾਥੀਆਂ ਨਾਲ ਮੇਰੇ ਗ੍ਰਹਿ ਵਿਖੇ ਪਹੁੰਚੀਆਂ। ਉਨ੍ਹਾਂ ਦੋਵਾਂ ਵਿਧਾਇਕਾਂ ਨੂੰ ਆਪਣੀਆਂ ਧੀਆਂ ਸਾਮਾਨ ਦੱਸਿਆ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀਆਂ ਵਿਧਾਇਕਾਵਾਂ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈਣ ਪਹੁੰਚੀਆਂ।