✕
  • ਹੋਮ

2019 ਲੋਕ ਸਭਾ ਚੋਣਾਂ ਦਾ ਸਭ ਤੋਂ ਤਾਜ਼ਾ ਸਰਵੇਖਣ: 'ਆਪ' ਨੂੰ ਪੰਜਾਬੀ ਦੇਣਗੇ ਵੱਡਾ ਝਟਕਾ

ਏਬੀਪੀ ਸਾਂਝਾ   |  24 Jan 2019 08:39 PM (IST)
1

ਪੰਜਾਬ 'ਚ ਕੈਪਟਨ ਸਰਕਾਰ ਦਾ ਅਸਰ ਰਸੂਖ ਹੋਰ ਵੀ ਵਧਣ ਦੀ ਆਸ ਹੈ, ਕਿਉਂਕਿ ਸਰਵੇਖਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਤੇ ਅਕਾਲੀ ਦਲ ਦੀ ਸ਼ਮੂਲੀਅਤ ਵਾਲੇ ਐਨਡੀਏ ਗਠਜੋੜ ਦੀ ਹਾਲਤ ਪਤਲੀ ਦਿਖਾਈ ਦੇ ਰਹੀ ਹੈ। ਸਰਵੇਖਣ ਮੁਤਾਬਕ ਪੰਜਾਬ ਵਿੱਚ ਯੂਪੀਏ ਹਿੱਸੇ ਇੱਕ ਹੀ ਸੀਟ ਆਈ ਹੈ। ਪਰ ਉੱਤਰ ਭਾਰਤ ਵਿੱਚ ਐਨਡੀਏ ਦੀ ਪਕੜ ਮਜ਼ਬੂਤ ਹੈ।

2

'ਆਪ' ਨੇ ਕਾਂਗਰਸ ਤੇ ਕਿਸੇ ਹੋਰ ਪਾਰਟੀ ਨਾਲ ਗਠਜੋੜ ਤੋਂ ਇਨਕਾਰ ਮਗਰੋਂ ਬਿਲਕੁਲ ਹਾਸ਼ੀਏ 'ਤੇ ਆ ਗਈ ਜਾਪਦੀ ਹੈ। ਹਾਲਾਂਕਿ, ਪੰਜਾਬ ਵਿੱਚ ਟਕਸਾਲੀ ਅਕਾਲੀ ਦਲ, ਸੁਖਪਾਲ ਖਹਿਰਾ ਦੀ ਨਵੀਂ ਪੀਈਪੀ, 'ਆਪ' ਤੇ ਡਾ. ਗਾਂਧੀ ਜਿਹੇ ਹੋਰਨਾਂ ਆਜ਼ਾਦ ਉਮੀਦਵਾਰਾਂ ਦਾ ਏਕਾ ਇਹ ਅੰਕੜੇ ਤਬਦੀਲ ਕਰ ਸਕਦਾ ਹੈ। ਉੱਧਰ, ਹਰਿਆਣਾ ਵਿੱਚ ਯੂਪੀਏ ਦੀ ਹਾਲਤ ਵਿੱਚ ਸੁਧਾਰ ਨਹੀਂ ਜਾਪ ਰਿਹਾ ਹੈ।

3

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਏਬੀਪੀ ਨਿਊਜ਼ ਤੇ ਸੀ-ਵੋਟਰ ਵੱਲੋਂ ਲੋਕ ਸਭਾ ਚੋਣਾਂ 2019 ਬਾਰੇ ਸਰਵੇਖਣ ਕਰਵਾਇਆ ਗਿਆ, ਜਿਸ ਵਿੱਚ ਬਾਜ਼ੀ ਕਾਂਗਰਸ ਦੀ ਬਹੁਤਾਤ ਵਾਲੇ ਯੂਪੀਏ ਗਠਜੋੜ ਨੇ ਮਾਰੀ ਹੈ।

4

ਹਾਲਾਂਕਿ, ਮੌਜੂਦਾ ਸਰਕਾਰ ਦੇ ਹਾਲੇ 85 ਦਿਨ ਬਾਕੀ ਹਨ ਤੇ ਇਸ ਦੌਰਾਨ ਨਵੀਂ ਲੋਕ ਸਭਾ ਚੁਣਨ ਲਈ ਵੋਟਾਂ ਪੈਣਗੀਆਂ। ਇਸ ਵਕਫੇ ਦੌਰਾਨ ਕਾਫੀ ਬਦਲਾਅ ਹੋਣ ਦੀ ਆਸ ਹੈ, ਪਰ ਏਬੀਪੀ ਨਿਊਜ਼ ਤੇ ਸੀ-ਵੋਟਰ ਦੇ ਸਰਵੇਖਣ ਮੁਤਾਬਕ ਇਸ ਵਾਰ ਐਨਡੀਏ ਤੇ ਯੂਪੀਏ ਦੋਵਾਂ ਲਈ ਹਾਲਾਤ ਸੁਖਾਵੇਂ ਨਹੀਂ ਹਨ। ਸਾਲ 2014 ਵਾਂਗ ਯੂਪੀਏ ਨੂੰ 336 ਸੀਟਾਂ ਨਹੀਂ ਮਿਲਦੀਆਂ ਜਾਪ ਰਹੀਆਂ। 2014 ਲੋਕ ਸਭਾ ਚੋਣਾਂ ਵਿੱਚ ਇਕੱਲੀ ਬੀਜੇਪੀ ਨੂੰ ਹੀ ਸਪੱਸ਼ਟ ਬਹੁਮਤ 272 ਸੀਟਾਂ ਤੋਂ ਵੱਧ 282 ਸੀਟਾਂ ਮਿਲੀਆਂ ਸਨ।

5

ਪਰ ਇਸ ਵਾਰ ਹਾਲਾਤ ਕੁਝ ਹੋਰ ਹਨ। ਪਿਛਲੀ ਵਾਰ ਨਾਲੋਂ ਯੂਪੀਏ ਦੀ ਹਾਲਤ ਕੁਝ ਸੁਧਰੀ ਹੈ, ਪਰ ਕੋਈ ਵੀ ਗਠਜੋੜ ਸਰਕਾਰ ਬਣਾਉਣ ਵਾਲੀ ਹਾਲਤ ਵਿੱਚ ਨਹੀਂ ਪਹੁੰਚ ਰਿਹਾ। ਸਰਵੇਖਣ ਮੁਤਾਬਕ 2019 ਲੋਕ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਹੋਰ ਸਿਆਸੀ ਦਲਾਂ ਦੀ ਕਾਫੀ ਵੁੱਕਤ ਪਵੇਗੀ।

  • ਹੋਮ
  • ਪੰਜਾਬ
  • 2019 ਲੋਕ ਸਭਾ ਚੋਣਾਂ ਦਾ ਸਭ ਤੋਂ ਤਾਜ਼ਾ ਸਰਵੇਖਣ: 'ਆਪ' ਨੂੰ ਪੰਜਾਬੀ ਦੇਣਗੇ ਵੱਡਾ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.