ਪਿਆਜ਼ ਤੋਂ ਬਾਅਦ ਹੁਣ ਟਮਾਟਰ ਨੇ ਲਿਆਂਦੀ ਹਨ੍ਹੇਰੀ, ਅਸਮਾਨੀਂ ਛੂਹੇ ਭਾਅ
ਦੂਜੇ ਪਾਸੇ ਸਬਜ਼ੀ ਵੇਚਣ ਵਾਲੇ ਰਿਟੇਲ ਲੋਕਾਂ ਨੇ ਕਿਹਾ ਕਿ ਵਧੇ ਹੋਏ ਰੇਟ ਕਰ ਕੇ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਅਸਰ ਪਿਆ ਹੈ। ਟਮਾਟਰ ਖਰੀਦਣ ਲਈ ਕੋਈ ਗਾਹਕ ਨਹੀਂ ਆਉਂਦਾ। ਇਸ ਦੇ ਨਾਲ ਹੀ ਵੱਖ-ਵੱਖ ਸਬਜ਼ੀਆਂ ਦੇ ਰੇਟ 'ਚ ਵੀ ਵਾਧਾ ਹੋਇਆ ਹੈ।
Download ABP Live App and Watch All Latest Videos
View In Appਲੋਕਾਂ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਸਬਜ਼ੀਆਂ ਦੇ ਰੇਟਾਂ ਸਮੇਤ ਪਿਆਜ਼ ਤੇ ਟਮਾਟਰ ਦੇ ਰੇਟ ਘਟਾਏ ਜਾਣ ਤਾਂ ਜੋ ਆਮ ਲੋਕਾਂ 'ਤੇ ਰਸੋਈ ਦਾ ਬਜਟ ਕੁਝ ਸੁਧਰ ਸਕੇ।
ਬਠਿੰਡਾ ਦੀ ਸਬਜ਼ੀ ਮੰਡੀ ਵਿੱਚ ਟਮਾਟਰ 60 ਤੋਂ 70 ਰੁਪਏ ਕਿੱਲੋ ਪ੍ਰਤੀ ਵਿਕ ਰਿਹਾ ਹੈ ਜਿਸ ਨੂੰ ਰੋਜ਼ਾਨਾ ਸਬਜ਼ੀ ਤੇ ਸਲਾਦ ਲਈ ਖਰੀਦਣਾ ਆਮ ਲੋਕਾਂ ਦੇ ਵੱਸੋਂ ਬਾਹਰ ਹੋ ਰਿਹਾ ਹੈ। ਮੰਡੀ ਵਿੱਚ ਸਬਜ਼ੀ ਲੈਣ ਆਏ ਲੋਕਾਂ ਨੇ ਕਿਹਾ ਕਿ ਜਿੱਥੇ ਉਹ ਸਬਜ਼ੀਆਂ ਦੇ ਰੇਟ ਵਧਣ ਤੋਂ ਪ੍ਰੇਸ਼ਾਨ ਹਨ ਉੱਥੇ ਹੁਣ ਪਿਆਜ਼ ਤੋਂ ਬਾਅਦ ਟਮਾਟਰ ਵੀ ਮਹਿੰਗੇ ਹੋ ਗਏ ਹਨ। ਲੋਕ ਟਮਾਟਰ ਘੱਟ ਖਰੀਦ ਰਹੇ ਹਨ।
ਪਿਛਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਪਿਆਜ਼ ਦੀ ਕੀਮਤ ਵਧ ਗਈ ਸੀ। ਬਾਹਰੀ ਸੂਬਿਆਂ ਤੋਂ ਪਿਆਜ਼ ਦੀ ਆਮਦ ਘੱਟ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਮੰਡੀਆਂ ਵਿੱਚ ਟਮਾਟਰ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ।
ਬਠਿੰਡਾ: ਮੰਡੀਆਂ ਵਿੱਚ ਆਏ ਦਿਨ ਸਬਜ਼ੀਆਂ ਦੇ ਰੇਟ ਅਸਮਾਨੀਂ ਛੂਹ ਰਹੇ ਹਨ। ਪਿਛਲੇ ਕੁਝ ਦਿਨਾਂ 'ਚ ਪਿਆਜ਼ ਨੇ ਲੋਕਾਂ ਦੇ ਹੰਝੂ ਕਢਾ ਰੱਖੇ ਸੀ ਤੇ ਹੁਣ ਟਮਾਟਰ ਦੇ ਵੀ ਭਾਅ ਵਧ ਗਏ ਹਨ ਜਿਸ ਨਾਲ ਲੋਕਾਂ ਦੀ ਰਸੋਈ ਦਾ ਬਜਟ ਹਿੱ ਗਿਆ ਹੈ। ਮੰਡੀਆਂ ਵਿੱਚ ਪਹਿਲਾਂ ਵਾਂਗ ਲੋਕਾਂ ਦੀ ਚਹਿਲ-ਪਹਿਲ ਨਹੀਂ ਦਿੱਸ ਰਹੀ। ਲੋਕ ਸਬਜ਼ੀਆਂ ਦੇ ਰੇਟ ਵਿੱਚ ਹੋਏ ਵਾਧੇ ਨੂੰ ਲੈ ਕੇ ਰੋਸ ਜਤਾ ਰਹੇ ਹਨ।
- - - - - - - - - Advertisement - - - - - - - - -