...ਜਦੋਂ ਸਿਆਸਤ ਭੁੱਲ ਦੋ ਸਿਆਸੀ ਵਿਰੋਧੀਆਂ ਨੇ ਗਲ਼ ਮਿਲ ਕੇ ਇੱਕ-ਦੂਜੇ ਨੂੰ ਕੀਤਾ ਸਿਜਦਾ
ਏਬੀਪੀ ਸਾਂਝਾ | 19 May 2019 10:14 AM (IST)
1
ਗੁਰੂ ਘਰ ਪਹੁੰਚ ਦੋਵਾਂ ਲੀਡਰਾਂ ਨੇ ਸਿਆਸਤ ਭੁੱਲ ਕੇ ਇੱਕ ਦੂਜੇ ਨਾਲ ਸਾਰਥਕ ਮਿਲਣੀ ਕੀਤੀ।
2
ਦਰਅਸਲ ਦੋਵੇਂ ਲੀਡਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ ਕਿ ਇੱਥੋਂ ਦੋਵਾਂ ਦਾ ਸਾਹਮਣਾ ਹੋ ਗਿਆ।
3
ਇਨ੍ਹਾਂ ਤਸਵੀਰਾਂ ਵਿੱਚ ਅਕਸਰ ਇੱਕ-ਦੂਜੇ ਨੂੰ ਸਿਆਸਤ ਵਿੱਚ ਘੇਰਦੇ ਨਜ਼ਰ ਆਉਣ ਵਾਲੇ ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਇੱਕ-ਦੂਜੇ ਨੂੰ ਸਿਜਦਾ ਕਰਦੇ ਤੇ ਇੱਕ-ਦੂਜੇ ਦੇ ਗਲ਼ ਮਿਲਦੇ ਨਜ਼ਰ ਆ ਰਹੇ ਹਨ।
4
ਅੱਜ ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ ਤੇ ਇਸੇ ਵਿਚਾਲੇ ਅੰਮ੍ਰਿਤਸਰ ਤੋਂ ਖ਼ਾਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ।