13 ਸੀਟਾਂ 'ਤੇ ਵੋਟਿੰਗ ਸ਼ੁਰੂ, ਚੜ੍ਹਦੀ ਸਵੇਰ ਗੁਰੂ ਘਰ ਅਰਦਾਸ ਕਰਨ ਪੁੱਜੀ ਬਾਦਲਾਂ ਦੀ ਨੂੰਹ
ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਚੋਣ ਲੜ ਰਹੇ ਕੇਵਲ ਸਿੰਘ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਮਨਪ੍ਰੀਤ ਬਾਦਲ ਆਪਣੀ ਵੋਟ ਪਾਉਂਦੇ ਹੋਏ।
ਕ੍ਰਿਕੇਟਰ ਹਰਭਜਨ ਸਿੰਘ ਨੇ ਜਲੰਧਰ ਤੋਂ ਵੋਟ ਪਾਈ।
ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਫਰੀਦਕੋਟ ਵਿੱਚ ਪ੍ਰੋ. ਸਾਧੂ ਸਿੰਘ ਆਪਣੀ ਪਤਨੀ ਨਾਲ ਪੋਲਿੰਗ ਸਟੇਸ਼ਨ 'ਤੇ ਪਹੁੰਚੇ।
ਉੱਧਰ ਬਟਾਲਾ ਦੇ ਬੂਥ ਨੰਬਰ 48 ਵਿੱਚ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਸ਼ੁਰੂ ਨਹੀਂ ਹੋ ਸਕੀ।
ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਪਵਨ ਸਿੰਘ ਰਖੜਾ ਨੇ ਵੋਟ ਪਾਈ।
ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਦੇ ਵੂਮੇਨ ਕਾਲਜ ਵਿੱਚ ਆਪਣੀ ਵੋਟ ਪਾਈ।
ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਆਪਣੀ ਵੋਟ ਪਾਈ। ਹਾਲਾਂਕਿ ਈਵੀਐਮ ਮਸ਼ੀਨ ਖਰੀਬ ਹੋਣ ਕਰਕੇ ਉਨ੍ਹਾਂ ਨੂੰ ਅੱਧਾ ਘੰਟਾ ਉਡੀਕ ਵੀ ਕਰਨੀ ਪਈ।
ਗੁਰਜੀਤ ਔਜਲਾ
ਵੋਟਾਂ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਗੁਰੂ ਘਰ ਵਿੱਚ ਅਰਦਾਸ ਕਰਦੇ ਨਜ਼ਰ ਆਏ।