ਤਾਜ਼ਾ ਤਸਵੀਰਾਂ: ਮੀਂਹ ਕਰਕੇ ਖਿਸਕੇ ਪਹਾੜ ਤੇ ਦਰਿਆਵਾਂ ਨੇ ਮਚਾਈ ਤਬਾਹੀ, ਪੰਜਾਬ-ਹਿਮਾਚਲ 'ਚ 30 ਮੌਤਾਂ
ਸੂਬੇ ਵਿੱਚ ਕਈ ਸੜਕਾਂ ਤੇ ਪੁਲ ਵਹਿ ਗਏ, ਜਿਸ ਕਾਰਨ ਕੁੱਲ 490 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।
ਪੰਜਾਬ ਵਿੱਚ ਵੀ ਵੱਖ-ਵੱਖ ਘਟਨਾਵਾਂ ਵਿੱਚ ਛੇ ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ।
ਰਾਹਤ ਤੇ ਬਚਾਅ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਮਿਹਨਤ ਕਰ ਰਹੀਆਂ ਹਨ।
ਮੀਂਹ ਕਾਰਨ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਦਰਿਆ ਸਤਲੁਜ ਤੇ ਬਿਆਸ ਦੇ ਪਾਣੀ ਤੋਂ ਬਚਾਅ ਲਈ ਸਰਕਾਰ ਨੇ ਤਕਰੀਬਨ 200 ਪਿੰਡ ਖਾਲੀ ਕਰਵਾ ਲਏ ਹਨ।
ਭਾਰੀ ਬਰਸਾਤ ਕਾਰਨ ਸਤਲੁਜ, ਬਿਆਸ ਸਮੇਤ ਯਮੁਨਾ ਤੇ ਹੋਰ ਸਹਾਇਕ ਨਦੀਆਂ ਨਹਿਰਾਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਟੱਪ ਗਿਆ, ਜਿਸ ਕਾਰਨ ਹਿਮਾਚਲ ਤੇ ਪੰਜਾਬ ਸਮੇਤ ਦਿੱਲੀ ਵਿੱਚ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਦੇਖੋ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਆਈਆਂ ਮੀਂਹ ਦੀ ਤਬਾਹੀ ਦੀਆਂ ਮੂੰਹ ਬੋਲਦੀਆਂ ਕੁਝ ਹੋਰ ਤਸਵੀਰਾਂ।
ਉੱਤਰਾਖੰਡ ਵਿੱਚ ਵੀ ਭਾਰੀ ਬਰਸਾਤ ਕਾਰਨ ਦੋ ਜਣਿਆਂ ਦੀ ਮੌਤ ਦੀ ਖ਼ਬਰ ਹੈ।
ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਭਾਰੀ ਮੀਂਹ ਕਰਕੇ ਵਾਪਰੀਆਂ ਘਟਨਾਵਾਂ ਵਿੱਚ 22 ਜਣਿਆਂ ਦੀ ਮੌਤ ਦੀ ਖ਼ਬਰ ਹੈ। 12 ਲੋਕ ਜ਼ਖ਼ਮੀ ਵੀ ਹੋਏ ਹਨ।
ਉੱਤਰ ਭਾਰਤ ਦੇ ਕਈ ਇਲਾਕੇ ਭਾਰੀ ਬਰਸਾਤ ਦੀ ਲਪੇਟ ਵਿੱਚ ਹਨ। ਐਤਵਾਰ ਨੂੰ ਮੀਂਹ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।