ਕੌਂਸਲ ਦੇ ਪ੍ਰਧਾਨ ਲਈ ਟੈਂਕੀ 'ਤੇ ਚੜ੍ਹੇ ਲੋਕ, ਵੇਖੋ ਤਸਵੀਰਾਂ
ਇਸ ਦੇ ਨਾਲ ਹੀ ਉਨ੍ਹਾਂ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਵੀ ਪੱਲਾ ਝਾੜਿਆ।
ਡੀਸੀ ਬਰਨਾਲਾ ਵੱਲੋਂ ਇਹ ਚੋਣ ਕਰਵਾਈ ਜਾਏਗੀ।
ਇਸ ਮਾਮਲੇ ਨਾਲ ਸਬੰਧਤ ਈਓ ਬਰਨਾਲਾ ਨੇ ਦੱਸਿਆ ਕਿ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਲਈ ਮਸਲਾ ਬਰਨਾਲਾ ਦੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਹੈ।
ਇਸ ਦੀ ਵਜ੍ਹਾ ਕਰਕੇ ਹੀ ਅੱਜ ਉਹ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕਰਨ ਨੂੰ ਮਜਬੂਰ ਹਨ।
ਉਨ੍ਹਾਂ ਈਓ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੌਂਸਲ ਦਾ ਪ੍ਰਧਾਨ ਨਾ ਹੋਣ ਕਰਕੇ ਈਓ ਮਨਮਰਜ਼ੀ ਨਾਲ ਕੰਮ ਕਰ ਰਿਹਾ ਹੈ ਤੇ ਵਾਰ-ਵਾਰ ਉਨ੍ਹਾਂ ਦੀਆਂ ਮੰਗਾਂ ਦਰਕਿਨਾਰ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਆਏ ਨੂੰ 7 ਮਹੀਨੇ ਬੀਤ ਚੁੱਕੇ ਹਨ ਪਰ ਅਧਿਕਾਰੀਆਂ ਕੋਈ ਕਾਰਵਾਈ ਨਹੀਂ ਕਰ ਰਹੇ। ਇਸ ਕਰਕੇ ਕਸਬੇ ਦੇ ਸਾਰੇ ਵਿਕਾਸ ਕਾਰਜ ਰੁਕੇ ਪਏ ਹਨ।
ਇਸ ਮਗਰੋਂ ਇੱਕ ਕੌਂਸਲਰ ਨੂੰ ਹੀ ਮੀਤ ਪ੍ਰਧਾਨ ਲਾ ਦਿੱਤਾ ਗਿਆ ਸੀ ਜਿਸ ਦਾ ਕਾਰਜਕਾਲ ਖ਼ਤਮ ਹੋ ਚੁੱਕਿਆ ਹੈ।
ਇਸ ਮੌਕੇ ਕੌਂਸਲਰਾਂ ਨੇ ਦੋਸ਼ ਲਾਏ ਕਿ ਨਗਰ ਧਨੌਲਾ ਦੇ ਪਹਿਲੇ ਪ੍ਰਧਾਨ ਨੂੰ ਅਵਿਸ਼ਵਾਸ ਦਾ ਮਤਾ ਪਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਦਰਅਸਲ ਇਹ ਸਭ ਲੰਮੇ ਸਮੇਂ ਤੋਂ ਕੌਂਸਲ ਦੇ ਪ੍ਰਧਾਨ ਦੀ ਚੋਣ ਨਾ ਹੋਣ ਤੋਂ ਪ੍ਰੇਸ਼ਾਨ ਸਨ। ਇਸੇ ਦੇ ਰੋਸ ਵਜੋਂ ਟੈਂਕੀ 'ਤੇ ਚੜ੍ਹ ਕੇ ਪ੍ਰਸ਼ਾਸਨ ਤੇ ਕੌਂਸਲ ਦੇ ਈਓ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ।
ਬਰਨਾਲਾ: ਨਗਰ ਕੌਂਸਲ ਧਨੌਲਾ ਦੇ ਸਮੂਹ ਕੌਂਸਲਰਾਂ ਨੇ ਧਨੌਲਾ ਵਿੱਚ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ।