ਧੌਲੇ ਦੇ ਇੱਕ ਨੌਜਵਾਨ ਨੇ ਲਾਇਆ ਸਭ ਤੋਂ ਵੱਡੀ ਸਮੱਸਿਆ ਨਾਲ ਮੱਥਾ, ਬਦਲੀ ਪਿੰਡ ਦੀ ਨੁਹਾਰ
Download ABP Live App and Watch All Latest Videos
View In Appਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ ਪਿੰਡ ਵਿੱਚ 15 ਜੰਗਲ ਤਿਆਰ ਹੋ ਚੁੱਕੇ ਹਨ। ਇਹ ਮਿਸ਼ਨ ਹਾਲੇ ਵੀ ਜਾਰੀ ਹੈ।
ਫਿਰ ਉਨ੍ਹਾਂ ਪਿੰਡ ਦੇ ਨੌਜਵਾਨਾਂ ਦੀ ਕਲੱਬ ਬਣਾਇਆ ਤੇ ਆਲਮੀ ਤਪਸ਼ ਖ਼ਿਲਾਫ਼ 'ਮਿਸ਼ਨ ਗ੍ਰੀਨ' ਦੀ ਸ਼ੁਰੂਆਤ ਕੀਤੀ।
ਹੌਲ਼ੀ-ਹੌਲ਼ੀ ਉਸ ਦੇ ਸਾਥੀ ਮਿੱਤਰ ਵੀ ਇਸ ਕੰਮ ਵਿੱਚ ਉਸ ਦਾ ਸਾਥ ਦੇਣ ਲੱਗੇ।
ਪਹਿਲਾਂ ਸੰਦੀਪ ਇਕੱਲਾ ਸੀ ਤੇ ਜੇਬ੍ਹ ਖ਼ਰਚ ਵਿੱਚੋਂ ਹੀ 2008 ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਸੀ।
ਬਰਨਾਲਾ: ਪਿੰਡ ਧੌਲਾ ਦੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਇਕੱਲਿਆਂ ਹੀ ਆਲਮੀ ਤਪਸ਼ ਖ਼ਿਲਾਫ਼ ਜੰਗ ਛੇੜ ਦਿੱਤੀ ਹੈ।
31 ਸਾਲਾਂ ਦਾ ਪੜ੍ਹਿਆ-ਲਿਖਿਆ ਨੌਜਵਾਨ ਸੰਦੀਪ ਸਿੰਘ ਵਾਤਾਵਰਨ ਦੀ ਸੰਭਾਲ ਲਈ ਪਿਛਲੇ 10 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਿਹਾ ਹੈ। ਉਸ ਨੇ MCA ਤੇ MBA ਦੀ ਡਿਗਰੀ ਕੀਤੀ ਹੈ।
ਇਸ ਪਿੰਡ ਦੇ ਲੋਕ ਖੁੱਲ੍ਹੀ ਤੇ ਤਾਜ਼ੀ ਆਕਸੀਜਨ ਵਿੱਚ ਸਾਹ ਲੈਂਦੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਇੱਕ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਪਿਛਲੇ 10 ਸਾਲਾਂ ਤੋਂ ਉਹ ਗਲੋਬਲ ਵਾਰਮਿੰਗ ਖ਼ਿਲਾਫ਼ ਮਿਸ਼ਨ ਗ੍ਰੀਨ ਚਲਾ ਰਹੇ ਹਨ ਜਿਸ ਤਹਿਤ ਉਨ੍ਹਾਂ 10 ਸਾਲਾਂ ਵਿੱਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿੱਚ 15 ਜੰਗਲ ਤਿਆਰ ਕਰ ਦਿੱਤੇ ਹਨ।
ਇਸੇ ਕਰਕੇ ਇਸ ਪਿੰਡ ਵਿੱਚ ਆਮ ਨਾਲੋਂ ਕਾਫੀ ਘੱਟ ਤਾਪਮਾਨ ਪਾਇਆ ਜਾਂਦਾ ਹੈ। ਲੋਕ ਤਾਜ਼ੀ ਤੇ ਸ਼ੁੱਧ ਹਵਾ ਲਈ ਜੰਗਲਾਂ ਵਿੱਚ ਸੈਰ ਕਰਨ ਜਾਂਦੇ ਹਨ।
ਇਨ੍ਹਾਂ ਜੰਗਲਾਂ ਵਿੱਚ ਸੈਂਕੜੇ ਕਿਸਮਾਂ ਦੇ ਰੁੱਖ ਮਿਲਣਗੇ।
- - - - - - - - - Advertisement - - - - - - - - -