ਆਸਟ੍ਰੇਲੀਆ ਤੇ ਕੈਨੇਡਾ ਤੋਂ ਪ੍ਰਿੰਟਰ ਮਸ਼ੀਨ ਰਾਹੀਂ ਪੰਜਾਬ 'ਚ ਨਸ਼ੇ ਦਾ ਵਪਾਰ, ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼
ਹਾਲਾਂਕਿ ਐਨਸੀਬੀ ਮੁਤਾਬਕ ਅਕਸ਼ਿੰਦਰ ਆਪਣੇ ਜਲੰਧਰ ਦੇ ਇਸਲਾਮਾਬਾਦ ਵਾਲੇ ਘਰ ਤੋਂ ਫਰਾਰ ਹੋਣ ਵਿੱਚ ਸਫਲ ਹੋਇਆ ਪਰ ਉਸ ਦੇ ਘਰੋਂ ਕੋਕੀਨ, ਹਸ਼ੀਸ਼ ਸਮੇਤ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਹੋਏ। ਐੱਨਸੀਬੀ ਦੀ ਟੀਮ ਮੁਤਾਬਕ ਅਕਸ਼ਿੰਦਰ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹੋਰ ਤਫ਼ਤੀਸ਼ ਦੌਰਾਨ ਅੰਮ੍ਰਿਤਸਰ ਸਬ ਜ਼ੋਨ ਨੂੰ ਇਸ ਮਾਮਲੇ ਵਿੱਚ ਅਕਸ਼ਿੰਦਰ ਸਿੰਘ ਵਾਸੀ ਜਲੰਧਰ ਦਾ ਨਾਂ ਵੀ ਪਤਾ ਲੱਗਾ। ਉਸ ਦੇ ਘਰੋਂ ਵੀ ਡਰੱਗ ਮਿਲਣ ਦੀ ਜਾਣਕਾਰੀ ਹਾਸਲ ਹੋਈ ਤਾਂ ਐਨਸੀਬੀ ਦੀ ਟੀਮ ਨੇ ਤੁਰੰਤ ਸਥਾਨਕ ਪੁਲਿਸ ਤੇ ਐਸਟੀਐਫ ਦੇ ਸਹਿਯੋਗ ਨਾਲ ਅਕਸ਼ਿੰਦਰ ਸਿੰਘ ਦੇ ਘਰ ਛਾਪੇਮਾਰੀ ਕਰਨ ਦੇ ਲਈ ਪੁੱਜ ਗਈ।
ਐੱਨਸੀਬੀ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਡਰੱਗ ਨੂੰ ਹਾਸਲ ਕਰਨ ਵਾਲੇ ਜਲੰਧਰ ਵਾਸੀ ਯੋਗੇਸ਼ ਕੁਮਾਰ ਧੁੰਨਾ ਜੋ ਡਰੱਗ ਤਸਕਰਾਂ ਦੇ ਨਾਲ ਜੁੜਿਆ ਹੋਇਆ ਹੈ, ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ। ਤਦ ਉਹ ਇਸ ਕਨਸਾਈਨਮੈਂਟ ਨੂੰ ਪ੍ਰਾਪਤ ਕਰ ਚੁੱਕਾ ਸੀ। ਐੱਨਸੀਬੀ ਨੂੰ ਜਾਂਚ ਦੌਰਾਨ ਕੁਝ ਹੋਰ ਨਾਂ ਵੀ ਮਿਲੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਕਨਸਾਈਨਮੈਂਟ ਲੈਣ ਲਈ ਕਿਹਾ ਸੀ।
ਐੱਨਸੀਬੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਸ਼ਿਪਮੈਂਟ ਦੇ ਵਿੱਚ ਡਰੱਗ ਹੋ ਸਕਦੀ ਹੈ ਜਿਸ ਵਿੱਚ ਦੱਖਣੀ ਅਮਰੀਕਾ ਦੀ ਕੋਕੀਨ ਹੋਣ ਦੀ ਪੁਖਤਾ ਜਾਣਕਾਰੀ ਮਿਲੀ ਅ ਇਹ ਕੈਨੇਡਾ ਤੋਂ ਪੰਜਾਬ ਪਹੁੰਚਾਈ ਜਾਣੀ ਸੀ। ਐਨਸੀਬੀ ਦਿੱਲੀ ਯੂਨਿਟ ਦੀ ਟੀਮ ਨੇ ਤੁਰੰਤ ਐਕਸ਼ਨ ਲੈਂਦਿਆਂ ਕਨਸਾਈਨਮੈਂਟ ਨੂੰ ਚੈੱਕ ਕੀਤਾ ਤੇ ਇਸ ਮਸ਼ੀਨ ਵਿੱਚੋਂ 422 ਗ੍ਰਾਮ ਉੱਚ ਕੁਆਲਿਟੀ ਦੀ ਕੋਕੀਨ ਪ੍ਰਾਪਤ ਹੋਈ।
ਅੰਮ੍ਰਿਤਸਰ: ਨਾਰਕੋਟਿਕ ਕੰਟਰੋਲ ਬਿਊਰੋ (ਐਨਸੀਬੀ) ਸਬ ਜ਼ੋਨ ਅੰਮ੍ਰਿਤਸਰ ਨੇ ਮੰਗਲਵਾਰ ਨੂੰ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਤੋਂ ਆਪਰੇਟ ਹੋ ਰਿਹਾ ਸੀ ਤੇ ਦਿੱਲੀ ਤੋਂ ਪੰਜਾਬ ਤੇ ਮੁੰਬਈ ਤੋਂ ਵੀ ਇਸ ਨੂੰ ਚਲਾਇਆ ਜਾ ਰਿਹਾ ਸੀ। ਇਨ੍ਹਾਂ ਦੇ ਲਿੰਕ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਸਨ। ਐਨਸੀਬੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਇੱਕ ਪ੍ਰਿੰਟਰ ਮਸ਼ੀਨ ਦੀ ਸ਼ਿਪਮੈਂਟ ਨਵੀਂ ਦਿੱਲੀ ਪੁੱਜੀ ਹੈ। ਇਸ ਨੂੰ ਪ੍ਰਾਪਤ ਕਰਨ ਵਾਲੇ ਦਾ ਅਡਰੈੱਸ ਜਲੰਧਰ ਦਾ ਲਿਖਿਆ ਸੀ।