5000 ਤੋਂ ਵੱਧ ਮੁੰਡੇ-ਕੁੜੀਆਂ ਨੇ ਇਕੱਠੇ ਨੱਚ ਹਿਲਾਇਆ ਜਲੰਧਰ, ਭੰਗੜੇ ਦਾ ਵਿਸ਼ਵ ਰਿਕਾਰਡ
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਨੇ 15 ਮਿੰਟ ਦੀ ਭੰਗੜਾ ਪੇਸ਼ਕਾਰੀ ਵੇਖਣ ਤੋਂ ਬਾਅਦ ਰਿਕਾਰਡ ਦਾ ਸਰਟੀਫਿਕੇਟ ਵੀ ਪ੍ਰਬੰਧਕਾਂ ਨੂੰ ਦਿੱਤਾ।
ਢੋਲ, ਬੰਸਰੀ, ਚਿਮਟੇ ਤੋਂ ਇਲਾਵਾ ਕੁੱਲ 13 ਕਿਸਮ ਦੇ ਪੰਜਾਬੀ ਲੋਕ ਸਾਜ਼ਾਂ ਦੇ ਸੁਰਾਂ ਨਾਲ ਨੌਜਵਾਨ ਮੁੰਡੇ ਕੁੜੀਆਂ ਨੇ ਭੰਗੜਾ ਪਾਇਆ।
ਇਸ ਸਮਾਗਮ ਵਿੱਚ ਐਲਪੀਯੂ 'ਚ ਪੜ੍ਹ ਰਹੇ 29 ਵੱਖ-ਵੱਖ ਸੂਬਿਆਂ ਤੇ ਦੇਸ਼ਾਂ ਦੇ ਵਿਦਿਆਰਥੀਆਂ ਵਿੱਚੋਂ 4,411 ਵਿਦਿਆਰਥੀਆਂ ਨੇ ਰਲ਼ ਕੇ ਇਹ ਰਿਕਾਰਡ ਕਾਇਮ ਕੀਤਾ।
ਇਸ ਖ਼ਾਸ ਪਲ ਦਾ ਆਨੰਦ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਕਈ ਵਿਦੇਸ਼ੀ ਮਹਿਮਾਨਾਂ ਨੇ ਵੀ ਮਾਣਿਆ।
ਇੰਗਲੈਂਡ ਦੇ 'ਢੋਲ ਕਿੰਗ' ਗੁਰਚਰਨ ਮੱਲ ਨੇ ਇਸ ਵਿਸ਼ਵ ਰਿਕਾਰਡ ਸਮਾਗਮ ਦੀ ਯੋਜਨਾ ਉਲੀਕੀ ਸੀ।
ਇਸ ਤੋਂ ਪਹਿਲਾਂ 2167 ਮੁੰਡੇ ਕੁੜੀਆਂ ਵੱਲੋਂ ਇਕੱਠੇ ਇੱਕੋ ਥਾਂ ਭੰਗੜਾ ਪਾਉਣ ਦਾ ਰਿਕਾਰਡ ਦਰਜ ਸੀ ਪਰ ਇਸ ਨੂੰ 5000 ਤੋਂ ਵੱਧ ਨੌਜਵਾਨਾਂ ਨੇ ਭੰਗੜਾ ਪਾ ਕੇ ਤੋੜ ਦਿੱਤਾ।
ਜਲੰਧਰ: ਵੀਰਵਾਰ ਨੂੰ ਪੰਜਾਬ ਦਿਵਸ ਮੌਕੇ ਜਲੰਧਰ ਵਿੱਚ ਭੰਗੜੇ ਦਾ ਵਰਲਡ ਰਿਕਾਰਡ ਬਣਾਇਆ ਗਿਆ।
ਜਲੰਧਰ ਦੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕੋ ਥਾਂ 'ਤੇ ਪੰਜ ਹਜ਼ਾਰ ਤੋਂ ਵੱਧ ਮੁੰਡੇ-ਕੁੜੀਆਂ ਨੇ ਇਕੱਠੇ ਭੰਗੜਾ ਪਾਇਆ ਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਭੰਗੜੇ ਦਾ ਨਵਾਂ ਰਿਕਾਰਡ ਦਰਜ ਕਰ ਲਿਆ ਗਿਆ।