550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਤੋਂ ਸਿੰਗਾਪੁਰ ਤਕ ਚੱਲੇਗੀ ‘ਬਾਈਕ ਰੈਲੀ’
ਏਬੀਪੀ ਸਾਂਝਾ | 27 Jan 2019 07:28 PM (IST)
1
ਬਠਿੰਡਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਬਠਿੰਡਾ ਤੋਂ ਸਿੰਗਾਪੁਰ ਲਈ ਸਿੱਖ ਬਾਈਕਰਜ਼ ਰੈਲੀ ਕੱਢ ਰਹੇ ਹਨ। ਨੌਂ ਬਾਈਕਰਾਂ ਦੀ ਇਸ ਰੈਲੀ ਨੂੰ ਦਿੱਲੀ ਵਿੱਚ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਹਰੀ ਝੰਡੀ ਦਿਖਾਈ।
2
ਇਸ ਮੌਕੇ ਹਰਸਿਮਰਤ ਕੌਰ ਅਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਨੌਜਵਾਨ ਅੱਗੇ ਵਧ ਰਹੇ ਹਨ। ਇਸ ਲਈ ਉਹ ਬੇਹੱਦ ਖ਼ੁਸ਼ ਹਨ।
3
ਹਰਸਿਮਰਤ ਕੌਰ ਨੇ ਕਿਹਾ ਕਿ ਸਾਰੇ ਬਾਈਕਰ ਉਨ੍ਹਾਂ ਦੇ ਹਲਕੇ ਤੋਂ ਹਨ, ਇਸ ਲਈ ਉਹ ਉਨ੍ਹਾਂ ਨੂੰ 2 ਲੱਖ ਰੁਪਏ ਦੀ ਆਰਥਕ ਮਦਦ ਮੁਹੱਈਆ ਕਰਾ ਰਹੇ ਹਨ।
4
ਸਾਰੇ ਸਿੱਖ ਨੌਜਵਾਨ 36 ਦਿਨਾਂ ਅੰਦਰ 15 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਸਿੰਗਾਪੁਰ ਪਹੁੰਚਣਗੇ। ਰਾਹ ਵਿੱਚ ਜਾਂਦਿਆਂ ਨੌਜਵਾਨ ਲੋਕਾਂ ਨੂੰ ‘ਦਸਤਾਰ’ ਦੀ ਮਹੱਤਤਾ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਜਾਣਗੇ।