ਅਲਰਟ ਪਿੱਛੋਂ ਬਟਾਲਾ ਪਹੁੰਚੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ, ਬਾਰਡਰ ਜ਼ੋਨ ਦੀ ਪੁਲਿਸ ਹੋਈ ਚੌਕਸ
ਆਈਜੀ ਐਸਪੀਐਸ ਪਰਮਾਰ ਨੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਐਸਪੀ ਰੈਂਕ ਦੇ ਪੁੱਜੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਇਸ ਗੱਲੋਂ ਵੀ ਇਨਕਾਰ ਕੀਤਾ ਕਿ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਸਿਵਲ ਹਸਪਤਾਲ ਦੀ ਕਿਸੇ ਐਮਰਜੈਂਸੀ ਵਾਰਡ ਨੂੰ ਖਾਲੀ ਕਰਵਾਇਆ ਗਿਆ ਹੈ।
ਬਾਰਡਰ ਜ਼ੋਨ ਦੇ ਆਈਜੀ ਐੱਸਪੀਐੱਸ ਪਰਮਾਰ ਨੇ ਕਿਹਾ ਕਿ ਪੁਲਿਸ ਵਿੱਚ ਇਹ ਆਮ ਗੱਲ ਹੈ। ਇਹ ਚੌਕਸੀ ਪੂਰੇ ਪੰਜਾਬ ਵਿੱਚ ਹੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਬਾਰਡਰ ਜ਼ੋਨ ਵਿੱਚ ਕਿਸੇ ਕਿਸਮ ਦੀ ਸੂਚਨਾ ਆਉਣ ਦੀ ਗੱਲ ਤੋਂ ਇਨਕਾਰ ਕੀਤਾ ਅਤੇ ਗੱਲ ਨੂੰ ਟਾਲਦਿਆਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹ ਅੰਮ੍ਰਿਤਸਰ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਡਰੋਨ ਦੇਖੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਕਿਸੇ ਇਸ ਤਰ੍ਹਾਂ ਦੀ ਸੂਚਨਾ ਹੋਣ 'ਤੇ ਪੁਲਿਸ ਵੱਲੋਂ ਸੰਕੇਤ ਮਿਲ ਰਹੇ ਹਨ, ਪਰ ਪੁਲੀਸ ਅਧਿਕਾਰੀ ਇਹ ਉੱਪਰ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ, ਬਲਕਿ ਇਸ ਨੂੰ ਇੱਕ ਰੁਟੀਨ ਵਰਕ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਸੀ, ਉਸ ਵਿੱਚ ਸਰਚ ਆਪਰੇਸ਼ਨ ਕੀਤੇ ਜਾਣ ਦੀ ਗੱਲ ਕਹੀ ਸੀ ਪਰ ਫਿਲਹਾਲ ਅਜੇ ਤੱਕ ਸਰਚ ਆਪ੍ਰੇਸ਼ਨ ਦੇ ਕੋਈ ਵੀ ਆਰਡਰ ਨਹੀਂ ਮਿਲੇ। ਪੁਲਿਸ ਨੂੰ ਬਟਾਲਾ ਦੀ ਪੁਲਿਸ ਲਾਈਨ ਦੇ ਵਿੱਚ ਇੱਕ ਜਗ੍ਹਾ 'ਤੇ ਰੱਖਿਆ ਗਿਆ ਹੈ। ਅਗਲੇ ਦੋ ਦਿਨ ਪੁਲਿਸ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਹਿ ਸਕਦੀ ਹੈ।
ਬਟਾਲਾ: ਖੁਫੀਆ ਏਜੰਸੀਆਂ ਵੱਲੋਂ ਜਾਰੀ ਕੀਤੇ ਅਲਰਟ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਬਾਰਡਰ ਜ਼ੋਨ ਦੀ ਪੁਲਿਸ ਨੂੰ ਚੌਕਸੀ 'ਤੇ ਰਹਿਣ ਲਈ ਕਿਹਾ ਗਿਆ ਹੈ। ਬਾਰਡਰ ਜ਼ੋਨ ਦੇ ਤਿੰਨ ਜ਼ਿਲ੍ਹੇ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਪੰਜਾਬ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਮੰਗਵਾਈ ਗਈ ਹੈ।