ਜਗਮੀਤ ਸਿੰਘ ਦੇ ਉੱਭਰਨ ਨਾਲ ਭਾਰਤ 'ਚ ਕੌਣ ਚਿੰਤਤ?
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੈਨੇਡਾ ਦੇ ਮੌਜੂਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਪਿਛਲੇ ਕੁਝ ਸਮੇਂ ‘ਚ ਟਕਰਾਅ ਚੱਲਿਆ ਸੀ, ਉਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਜਦੋਂ ਭਾਰਤ ਵਿੱਚ ਯੂ ਪੀ ਏ ਸਰਕਾਰ ਸੀ, ਉਸ ਸਮੇਂ ਭਾਰਤ ਦੇ ਵਪਾਰ ਮੰਤਰੀ ਕਮਲਨਾਥ ਜਦੋਂ ਕੈਨੇਡਾ ਦੇ ਦੌਰੇ ਉੱਤੇ ਗਏ ਸਨ ਤਾਂ ਉਨ੍ਹਾਂ ਦਾ ਵਿਰੋਧ ਕਰ ਰਹੇ ਗਰੁੱਪ ਨਾਲ ਜਗਮੀਤ ਸਿੰਘ ਦਾ ਨਾਂਅ ਜੋੜ ਕੇ ਵੇਖਿਆ ਜਾਂਦਾ ਹੈ।
ਜਗਮੀਤ ਸਿੰਘ ਨੇ ਉਸ ਸਮੇਂ ਬੋਲਦੇ ਹੋਏ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਸੀ। ਇਸ ਸਾਲ ਵੀ ਉਸ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੀ ਕਈ ਮਾਮਲਿਆਂ ਨੂੰ ਲੈ ਕੇ ਆਲੋਚਨਾ ਕੀਤੀ ਦੱਸੀ ਜਾਂਦੀ ਸੀ। ਗ੍ਰੇਟਰ ਟੋਰਾਂਟੋ ਇਲਾਕੇ ‘ਚ ਜਗਮੀਤ ਨੂੰ ਭਾਰਤ ਵਿਰੋਧੀ ਅਨਸਰਾਂ ਦੀ ਹਮਾਇਤ ਹਾਸਲ ਹੋਣ ਦੀ ਗੱਲ ਵੀ ਦਿੱਲੀ ਵਿੱਚ ਕਹੀ ਜਾ ਰਹੀ ਹੈ।
ਸਾਲ 2016 ਵਿੱਚ ਜਗਮੀਤ ਸਿੰਘ ਨੇ ਓਂਟਾਰੀਓ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕਰ ਕੇ 1984 ਦੇ ਦਿੱਲੀ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਮੰਗ ਕੀਤੀ ਸੀ। ਲਿਬਰਲ ਪਾਰਟੀ ਦੇ ਕਈ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ।
ਵਰਨਣ ਯੋਗ ਹੈ ਕਿ ਜਗਮੀਤ ਸਿੰਘ ਨੂੰ ਭਾਰਤ ਸਰਕਾਰ ਨੇ ਦਸੰਬਰ 2013 ਵਿੱਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਉਹ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਮੈਂਬਰ ਸਨ।
ਚੰਡੀਗੜ੍ਹ- ਕੈਨੇਡਾ ਦੀ ਰਾਜਨੀਤੀ ਵਿੱਚ ਜਗਮੀਤ ਸਿੰਘ ਦੇ ਇੱਕ ਆਗੂ ਵਜੋਂ ਨਵੇਂ ਉਭਾਰ ਨਾਲ ਕਈ ਪਾਸੀਂ ਭਾਵੇਂ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਭਾਰਤ ਸਰਕਾਰ ਵਿਚਲੇ ਕੁਝ ਲੋਕ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਸ ਨੂੰ ਨੇਤਾ ਚੁਣੇ ਜਾਣ ਤੋਂ ਚਿੰਤਤ ਦਿਖਾਈ ਦੇ ਰਹੇ ਹਨ।