ਜਰਖੜ ਸਟੇਡੀਅਮ ਵੇਖਣ ਪੁੱਜੇ ਕੈਨੇਡਾ ਦੇ ਗੋਰੇ
ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਗੋਰਿਆਂ ਨਾਲ ਬਿਤਾਏ ਪਲ ਵਾਕਿਆ ਹੀ ਲੰਬਾ ਅਰਸਾ ਯਾਦ ਰਹਿਣਗੇ। ਉਨ੍ਹਾਂ ਨੇ ਜਰਖੜ ਹਾਕੀ ਖੇਡੀ ਦੇ ਪ੍ਰਬੰਧਕਾਂ ਨੂੰ ਵੀ ਕੈਨੇਡਾ ਆਉਣ ਦਾ ਸੱਦਾ ਦਿੱਤਾ।
ਜਰਖੜ ਸਟੇਡੀਅਮ ਦੇਖ ਕੇ ਪੂਰੀ ਤਰ੍ਹਾਂ ਬਾਗੋ ਬਾਗ ਹੋਏ ਗੋਰਿਆਂ ਨੇ ਆਖਿਆ ਕਿ ਜਰਖੜ ਸਟੇਡੀਅਮ ਵਾਕਿਆ ਹੀ ਇੱਕ ਕੈਨੇਡਾ ਦੇ ਖੇਡ ਮੈਦਾਨਾ ਵਰਗੀ ਝਲਕ ਪੇਸ਼ ਕਰਦਾ ਹੈ। ਗੋਰਿਆਂ ਨੇ ਜਰਖੜ ਹਾਕੀ ਅਕੈਡਮੀ ਦੇ ਦਫ਼ਤਰ ਵਿੱਚ ਰੁਕ ਕੇ ਯਾਦਗਾਰੀ ਤਸਵੀਰਾਂ ਕਰਵਾਈਆ।
ਇੱਥੇ ਉਨ੍ਹਾਂ ਦਾ ਜਰਖੜ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਹਿਮਾਨ ਗੋਰਿਆਂ ਨੂੰ ਬੁੱਕੇ ਤੇ ਜਰਖੜ ਖੇਡਾਂ ਦੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਗੋਰਿਆਂ ਨੇ ਪੂਰਾ ਸਟੇਡੀਅਮ ਘੁੰਮ ਕੇ ਵੇਖਿਆ ਅਤੇ ਫਿਰ ਹਾਕੀ ਖੇਡਣ ਦਾ ਵੀ ਅਨੰਦ ਮਾਣਿਆ। ਉਨ੍ਹਾਂ ਜਰਖੜ ਅਕੈਡਮੀ ਦੇ ਬੱਚਿਆਂ ਨਾਲ ਕੁਝ ਗੱਲਾਂ ਵੀ ਕੀਤੀਆਂ ਤੇ ਹਾਕੀ ਖੇਡਣ ਦੇ ਟਿਪਸ ਵੀ ਸਿੱਖੇ।
ਲੁਧਿਆਣਾ: ਕੈਨੇਡਾ ਦੇ ਸ਼ਹਿਰ ਐਬਸਫੋਰਡ ਤੋਂ ਪੰਜਾਬ ਦੀ ਯਾਤਰਾ ਕਰ ਰਹੇ ਕੈਨੇਡਾ ਦੇ ਗੋਰੇ ਅੱਜ ਉਚੇਚੇ ਤੌਰ 'ਤੇ ਜਰਖੜ ਖੇਡ ਸਟੇਡੀਅਮ ਨੂੰ ਦੇਖਣ ਲਈ ਪੁੱਜੇ। ਇੱਕ ਦਰਜਨ ਦੇ ਕਰੀਬ ਗੋਰਿਆਂ ਦਾ ਪਰਿਵਾਰ, ਜਿੰਨ੍ਹਾਂ ਵਿੱਚ ਰਵੀ ਗਿੱਲ ਜੈਨੀ ਗਿੱਲ ਡਾਇਰਕ ਜਾਰਵਿਸ, ਕਾਇਲ ਮੁਲਰ, ਕਾਇਲ ਹਰਗਰੋਵ ਆਦਿ ਹੋਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਪੁੱਜੀ।