ਕੈਪਟਨ ਨੇ ਅੱਖੀਂ ਦੇਖੀ ਨਾਜਾਇਜ਼ ਮਾਇਨਿੰਗ, ਅਧਿਕਾਰੀਆਂ ਨੂੰ ਭਾਜੜਾਂ
ਏਬੀਪੀ ਸਾਂਝਾ | 06 Mar 2018 01:04 PM (IST)
1
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਿੰਨੀ ਕੁ ਹੁੰਦੀ ਹੈ ਤੇ ਇਸ ਦਾ ਅਸਰ ਵੀ ਕਿੰਨੀ ਦੇਰ ਤਕ ਰਹਿੰਦਾ ਹੈ।
2
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਅੱਖੀਂ ਨਾਜਾਇਜ਼ ਮਾਇਨਿੰਗ ਹੁੰਦੀ ਵੇਖੀ ਤਾਂ ਉਹ ਹੈਰਾਨ ਰਹਿ ਗਏ।
3
ਕੈਪਟਨ ਅਮਰਿੰਦਰ ਸਿੰਘ ਅੱਜ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਦੇ ਅਗਲੇ ਪੜਾਅ ਦਾ ਉਦਘਾਟਨ ਕਰਨ ਲਈ ਜਾ ਰਹੇ ਸਨ।
4
ਰਸਤੇ ਵਿੱਚ ਉਨ੍ਹਾਂ ਹੈਲੀਕਾਪਟਰ 'ਚੋਂ ਫਿਲੌਰ ਤੇ ਰਾਹੋਂ ਨੇੜੇ ਸਤਲੁਜ ਦਰਿਆ ਵਿੱਚ ਨਾਜਾਇਜ਼ ਮਾਇਨਿੰਗ ਹੁੰਦੀ ਵੇਖੀ।
5
ਉਨ੍ਹਾਂ ਫੌਰਨ ਸਬੰਧਤ ਜ਼ਿਲ੍ਹਾ ਕੁਲੈਕਟਰ ਤੇ ਪੁਲਿਸ ਕਪਤਾਨ ਨੂੰ ਹੁਕਮ ਦਿੰਦਿਆਂ ਮਾਇਨਿੰਗ ਮਸ਼ੀਨਰੀ ਜ਼ਬਤ ਕਰਨ ਲਈ ਕਿਹਾ।