ਕੈਪਟਨ ਦੀ ਗੱਡੀ 'ਚ ਰਾਣਾ ਸੋਢੀ ਤੇ ਰਾਜਾ ਵੜਿੰਗ ਦੀ 'ਨੋ ਐਂਟਰੀ', ਸੁਰੱਖਿਆ ਦਸਤੇ ਨਾਲ ਪਿਆ ਪੰਗਾ
ਏਬੀਪੀ ਸਾਂਝਾ | 16 Oct 2019 04:11 PM (IST)
1
ਦੋਵਾਂ ਧਿਰਾਂ ‘ਚ ਹੋਈ ਇਸ ਘਟਨਾ ਨੂੰ ਮੌਕੇ ‘ਤੇ ਮੌਜੂਦ ਮੀਡੀਆ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ।
2
ਇੱਥੇ ਕੈਪਟਨ ਅਮਰਿੰਦਰ ਆਏ ਤਾਂ ਆਪਣੇ ਹੈਲੀਕਾਪਟਰ ‘ਚ ਸੀ ਪਰ ਬਾਅਦ ‘ਚ ਉਹ ਕਾਰ ‘ਚ ਜਲਾਲਾਬਾਦ ‘ਚ ਚੋਣ ਪ੍ਰਚਾਰ ਕਰਨ ਲਈ ਨਿਕਲੇ। ਇਸੇ ਦੌਰਾਨ ਇਹ ਘਟਨਾ ਹੋਈ।
3
ਮੰਤਰੀਆਂ ਨੂੰ ਗੱਡੀ ‘ਚ ਨਾ ਬੈਠਣ ਦੇਣ ਦੀ ਘਟਨਾ ਮੁਕਸਤਰ ਦੇ ਪਿੰਡ ਮੋਹਲਾ ਦੀ ਹੈ। ਜਦੋਂ ਦੋਵਾਂ ਮੰਤਰੀਆਂ ਨੂੰ ਗੱਡੀ ‘ਚ ਬੈਠਣ ਨਾ ਦਿੱਤਾ ਗਿਆ ਤਾਂ ਦੋਵਾਂ ਧਿਰਾਂ ਦੀ ਆਪਸ ‘ਚ ਬਹਿਸ ਹੋ ਗਈ।
4
ਹਾਲ ਹੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਕਊਰਟੀ ਦੇ ਸਭ ਤੋਂ ਵੱਡੇ ਅਧਿਕਾਰੀ ਨੇ ਸੂਬਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਗਿਦੜਵਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੂੰ ਗੱਡੀ ਤੋਂ ਹੇਠ ਲਾਹ ਦਿੱਤਾ।
5
ਅੱਜਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਰਖੀਆਂ ‘ਚ ਹਨ। ਕਦੇ ਆਪਣੇ ਕਿਸੇ ਬਿਆਨ ਤੇ ਆਪਣੇ ਨਾਲ ਹੋਈ ਕਿਸੇ ਘਟਨਾ ਨਾਲ ਤਾਂ ਕਦੇ ਆਪਣੇ ਮੰਤਰੀਆਂ ਤੇ ਆਪਣੇ ਨਾਲ ਜੁੜੇ ਲੋਕਾਂ ਕਰਕੇ।