ਕਿਸਾਨਾਂ ਨੇ ਸੁੱਟੀਆਂ ਸੜਕਾਂ 'ਤੇ ਸਬਜ਼ੀਆਂ, ਆੜ੍ਹਤੀਆਂ ਨਾਲ ਫਸੇ ਸਿੰਙ
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਖਾਧ ਪਦਾਰਥ ਲਿਆਉਣ ਵਾਲੇ ਨੂੰ ਨਰਮੀ ਨਾਲ ਵਾਪਸ ਜਾਣ ਲਈ ਕਿਹਾ ਜਾਵੇਗਾ ਅਤੇ ਜੇਕਰ ਫਿਰ ਵੀ ਕੋਈ ਨਹੀਂ ਮੰਨਦਾ ਤਾਂ ਉਸ ਦੀ ਸਬਜ਼ੀ ਨੂੰ ਸੜਕ 'ਤੇ ਸੁੱਟਿਆ ਜਾਵੇਗਾ।
ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਬਿੰਦਰ ਗੋਲੇਵਾਲਾ ਨੇ ਕਿਹਾ ਕਿ ਆਉਣ ਵਾਲੇ 10 ਦਿਨਾਂ ਅੰਦਰ ਸ਼ਹਿਰ ਵਿੱਚ ਕੋਈ ਫਲ ਤੇ ਸਬਜ਼ੀ ਆਉਣ ਨਹੀਂ ਦਿੱਤੀ ਜਾਵੇਗੀ।
ਕਿਸਾਨ ਤੇ ਆੜ੍ਹਤੀਏ ਇੱਕ ਦੂਜੇ ਨੂੰ ਲਲਕਾਰਦੇ ਨਜ਼ਰ ਆਏ। ਪ੍ਰਸ਼ਾਸਨ ਨੇ ਹਾਲਾਤ ਕਾਬੂ ਵਿੱਚ ਕਰਨ ਲਈ ਮੌਕੇ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ।
ਇਸ ਕਾਰਵਾਈ 'ਤੇ ਆੜ੍ਹਤੀਆਂ ਤੇ ਕਿਸਾਨਾਂ ਦਰਮਿਆਨ ਵਿਵਾਦ ਹੋ ਗਿਆ ਤੇ ਹਾਲਾਤ ਕਾਫੀ ਤਣਾਅਪੂਰਨ ਬਣ ਗਏ।
ਗੱਡੀਆਂ ਵਿੱਚ ਲੱਦੇ ਮਹਿੰਗੇ ਭਾਅ ਦੇ ਫਲ ਤੇ ਸਬਜ਼ੀਆਂ ਨੂੰ ਸੜਕ 'ਤੇ ਖਿਲਾਰ ਦਿੱਤਾ।
ਫ਼ਰੀਦਕੋਟ ਵਿੱਚ ਕਿਸਾਨ ਜਥੇਬੰਦੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇ ਲਾ ਕੇ ਫਲ ਤੇ ਸਬਜ਼ੀਆਂ ਵਾਲੀਆਂ ਗੱਡੀਆਂ ਨੂੰ ਰੋਕਣ ਲੱਗੀਆਂ।
ਫ਼ਰੀਦਕੋਟ: ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 10 ਦਿਨ ਦੇ ਬੰਦ ਦੇ ਅਮਲ ਦੌਰਾਨ ਅੱਜ ਇੱਥੇ ਮਾਹੌਲ ਤਣਾਅਪੂਰਨ ਹੋ ਗਿਆ। ਕਿਸਾਨਾਂ ਤੇ ਆੜ੍ਹਤੀਆਂ ਵਿੱਚ ਕਾਫੀ ਗਰਮਾ-ਗਰਮੀ ਵੀ ਹੋ ਗਈ।