ਬਿਜਲੀ ਕੁਨੈਕਸ਼ਨ ਪਿੱਛੇ ਸਰਪੰਚ ਤੇ ਪਿੰਡ ਵਾਸੀਆਂ ਦੀ ਖੜਕੀ, ਚੱਲੇ ਡਾਂਗਾ-ਸੋਟੇ ਤੇ ਕੁਰਸੀਆਂ
ਜੇਈ ਮੁਤਾਬਕ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸ ਦਾ ਉਲਾਂਭਾ ਦੇਣ ਲਈ ਉਹ ਸਰਪੰਚ ਦੇ ਘਰ ਪੁੱਜੇ ਪਰ ਸਰਪੰਚ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ। ਇਸੇ ਦੌਰਾਨ ਉਨ੍ਹਾਂ ਦਾ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਡਾਂਗਾ-ਸੋਟੇ ਤੇ ਕੁਰਸੀਆਂ ਵੀ ਚੱਲੀਆਂ।
ਇਸੇ ਸਬੰਧੀ ਬਿਜਲੀ ਨਿਗਮ ਦੇ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਉੱਚ ਅਧਿਕਾਰੀਆਂ ਦੇ ਕਹੇ ’ਤੇ ਕੁਨੈਕਸ਼ਨ ਕੱਟਣ ਆਇਆ ਸੀ। ਕੁਨੈਕਸ਼ਨ ਦਾ ਮਾਲਕ ਕੋਰਟ ਵਿੱਚ ਕੇਸ ਹਾਰ ਗਿਆ ਸੀ ਅਤੇ ਉਸ ਦਾ ਮੀਟਰ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ।
ਦੂਜੇ ਪਾਸੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਵਾਲਿਆਂ ਆਉਂਦਿਆਂ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਮਗਰੋਂ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ। ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਨਿਗਮ ਦੇ ਮੁਲਾਜ਼ਮ ਨੇ ਸਰਪੰਚ ਪਿੱਛੇ ਲੱਗ ਕਿ ਬਗੈਰ ਨੋਟਿਸ ਦਿੱਤਿਆਂ ਹੀ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ।
ਬਿਜਲੀ ਮਹਿਕਮੇ ਦਾ ਜੇਈ ਉਕਤ ਵਸਨੀਕ ਦਾ ਕੁਨੈਕਸ਼ਨ ਕੱਟਣ ਗਿਆ। ਉਸ ਨੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ।
ਦਰਅਸਲ ਪਿੰਡ ਬੋਸਵਾਲ ਦੇ ਕਿਸੇ ਬੰਦੇ ਦਾ ਕੰਜ਼ਿਊਮਰ ਕੋਰਟ ਵਿੱਚ ਬਿਜਲੀ ਸਬੰਧੀ ਕੇਸ ਚੱਲ ਰਿਹਾ ਸੀ ਜੋ ਬੀਤੇ ਦਿਨ ਡਿਸਮਿਸ ਹੋ ਗਿਆ।
ਫਤਿਹਾਬਾਦ (ਹਰਿਆਣਾ): ਪਿੰਡ ਬੋਸਵਾਲ ਵਿੱਚ ਕੁਝ ਪਿੰਡ ਵਾਸੀ ਕਿਸੇ ਗੱਲ ਨੂੰ ਲੈ ਕੇ ਉਲਝ ਗਏ। ਗੱਲ ਇੰਨੀ ਵਧ ਗਈ ਕਿ ਲੋਕ ਹੱਥੋਪਾਈ ਹੋ ਗਏ। ਦੋਵਾਂ ਗੁੱਟਾਂ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।