ਸਰਕਾਰੀ ਗਊਸ਼ਾਲਾ ’ਚ ਭੁੱਖਮਰੀ ਨਾਲ ਮਰੀਆਂ ਗਾਵਾਂ, ਕੁੱਤਿਆਂ ਨੇ ਖਾਧੇ ਪਿੰਜਰ
ਗਊ ਸੇਵਕਾਂ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਕਈ ਗਾਵਾਂ ਮਰ ਰਹੀਆਂ ਹਨ, ਜ਼ਿਆਦਾਤਰ ਗਾਵਾਂ ਦੇ ਮਰਨ ਦਾ ਕਾਰਨ ਭੁੱਖਮਰੀ ਦੱਸਿਆ ਹੈ। ਇਨ੍ਹਾਂ ਦੇ ਪਿੰਜਰਾਂ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਗਾਵਾਂ ਲਈ ਦਾਣਾ-ਪਾਣੀ ਮੁਹੱਈਆ ਕਰਵਾਉਣ ਅਤੇ ਬਿਮਾਰ ਗਾਵਾਂ ਲਈ ਦਵਾਈਆਂ ਦੇ ਬੰਦੋਬਸਤ ਦੀ ਮੰਗ ਕੀਤੀ।
ਗਊ ਸੇਵਕ ਪਿੰਡ ਰੱਤਾ ਟਿੱਬਾ ਵਿੱਚ ਗਾਵਾਂ ਦੀ ਸੇਵਾ ਕਰਨ ਗਏ ਤਾਂ ਗਾਵਾਂ ਦੀ ਤਰਸਯੋਗ ਹਾਲਤ ਦੇਖ ਕੇ ਹੈਰਾਨ ਰਹਿ ਗਏ। ਇਸ ਮਗਰੋਂ ਸਾਰੇ ਗਊ ਸੇਵਕ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਪਿੰਡ ਰੱਤਾ ਟਿੱਬਾ ਵਿਖੇ ਗਊਆਂ ਦੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਇਆ।
ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਹ ਗਊਸ਼ਾਲਾ ਸਥਾਪਤ ਕੀਤੀ ਗਈ ਸੀ। ਇਸ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚੋਂ ਬੇਸਹਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਸੀ। ਪਰ ਹੁਣ ਇਸ ਗਊਸ਼ਾਲਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਾਲਾਂਕਿ ਪ੍ਰਸ਼ਾਸਨ ਗਊਸ਼ਾਲਾ ਵਿੱਚ ਜ਼ਿਲ੍ਹੇ ਅਤੇ ਨੇੜਲੇ ਇਲਾਕੇ ਵਿੱਚੋਂ ਬੇਸਹਾਰਾ ਪਸ਼ੂਆਂ ਨੂੰ ਲਿਆ ਕੇ ਸੰਭਾਲਣ ਦੇ ਦਾਅਵੇ ਕਰ ਰਿਹਾ ਹੈ।
ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੱਤਾ ਟਿੱਬਾ ਵਿੱਚ ਸਥਾਪਿਤ ਸਰਕਾਰੀ ਗਊਸ਼ਾਲਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇੱਥੇ ਮੌਜੂਦ ਗਾਵਾਂ ਅਤੇ ਬੇਸਹਾਰਾ ਨੰਦੀਆ (ਡਠਿਆਂ) ਦੇ ਖਾਣ ਲਈ ਨਾ ਤਾਂ ਚਾਰਾ ਹੈ ਅਤੇ ਨਾ ਹੀ ਦਾਣਾ-ਤੂੜੀ ਹੈ। ਜ਼ਿਆਦਾਤਰ ਗਾਵਾਂ ਮਰ ਚੁੱਕੀਆਂ ਹਨ। ਇਨ੍ਹਾਂ ਦੇ ਪਿੰਜਰਾਂ ਨੂੰ ਵੀ ਕੁੱਤੇ ਨੋਚ-ਨੋਚ ਕੇ ਖਾ ਰਹੇ ਹਨ। ਗਊਸ਼ਾਲਾ ਵਿੱਚ ਕਿਸੇ ਸੇਵਕ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਗਾਵਾਂ ਦੀ ਸਾਂਭ-ਸੰਭਾਲ ਲਈ ਵੀ ਕੋਈ ਉਪਲੱਬਧ ਨਹੀਂ ਹੈ।