✕
  • ਹੋਮ

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ 'ਤੇ ਬ੍ਰਿਟੇਨ ਸਰਕਾਰ ਤੋਂ ਮੰਗੇ ਮੁਆਫ਼ੀ: ਕੈਪਟਨ

ਏਬੀਪੀ ਸਾਂਝਾ   |  12 Apr 2019 09:03 PM (IST)
1

ਬ੍ਰਿਟਿਸ਼ ਸਾਸ਼ਨਕਾਲ ਮੌਕੇ 13 ਅਪਰੈਲ 1919 ਨੂੰ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਜਨਰਲ ਮਾਈਕਲ ਓਡਵਾਇਰ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਇਕੱਠੇ ਹੋ ਰਹੇ ਲੋਕਾਂ 'ਤੇ ਗੋਲ਼ੀ ਚਲਾਉਣ ਦੇ ਹੁਕਮ ਦਿੱਤੇ ਸੀ। ਓਡਵਾਇਰ ਦੇ ਹੁਕਮਾਂ ਦੀ ਪਾਲਣਾ ਜਨਰਲ ਰੈਜੀਨਲਡ ਡਾਇਰ ਨੇ ਕੀਤੀ ਸੀ ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਇਸ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਮਾਰ ਕੇ ਲਿਆ ਸੀ।

2

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਯੂਕੇ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ 'ਤੇ ਪਛਤਾਵਾ ਜਤਾਉਂਦਿਆਂ ਘਟਨਾ ਨੂੰ ਸ਼ਰਮਨਾਕ ਦੱਸਿਆ ਸੀ, ਪਰ ਮੁਆਫ਼ੀ ਨਹੀਂ ਸੀ ਮੰਗੀ।

3

ਉਨ੍ਹਾਂ ਕਿਹਾ ਕਿ ਬ੍ਰਿਟੇਨ ਨੂੰ ਇਸ ਕਤਲੇਆਮ ਬਦਲੇ ਸਰਕਾਰੀ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

4

ਇਸ ਮੌਕੇ ਕੈਪਟਨ ਨੇ ਕਿਹਾ ਕਿ ਬੇਸ਼ੱਕ ਬਰਤਾਨਵੀ ਸਰਕਾਰ ਇਸ ਘਟਨਾ 'ਤੇ ਪਛਤਾਵਾ ਜ਼ਾਹਰ ਕੀਤਾ ਹੈ, ਪਰ ਇਹ ਨਾਕਾਫੀ ਹੈ।

5

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਪੂਰੀ ਹੋਣ ਤੋਂ ਪਹਿਲੀ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਇੰਚਾਰਜ ਆਸ਼ਾ ਕੁਮਾਰੀ ਸਮੇਤ ਸ਼ਮ੍ਹਾਂ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

6

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬਰਤਾਨਵੀ ਸਰਕਾਰ ਤੋਂ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ 'ਤੇ ਬਗ਼ੈਰ ਸ਼ਰਤ ਅਧਿਕਾਰਤ ਤੌਰ 'ਤੇ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ।

  • ਹੋਮ
  • ਪੰਜਾਬ
  • ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ 'ਤੇ ਬ੍ਰਿਟੇਨ ਸਰਕਾਰ ਤੋਂ ਮੰਗੇ ਮੁਆਫ਼ੀ: ਕੈਪਟਨ
About us | Advertisement| Privacy policy
© Copyright@2026.ABP Network Private Limited. All rights reserved.