ਸਾਈਕਲ ਮਗਰੋਂ ਕੈਪਟਨ ਨੇ ਮਾਰੀ ਆਟੋ-ਰਿਕਸ਼ੇ ਦੀ ਸੈਲਫ..!
#WorldEnvironmentDay ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਸਾਲ ਇਸੇ ਦਿਨ ਜਾਰੀ ਕੀਤੀ #TandarustPunjab ਮੁਹਿੰਮ ਮਗਰੋਂ ਇਸ ਵਰ੍ਹੇ #TandarustPunjab 2.0 ਮੁਹਿੰਮ ਜਾਰੀ ਕਰ ਦਿੱਤੀ।
ਰੂਪਨਗਰ: ਦੋ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਈਕਲ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ।
ਉਸ ਦਿਨ ਕੌਮਾਂਤਰੀ ਸਾਈਕਲ ਦਿਹਾੜਾ ਸੀ ਤੇ ਅੱਜ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਮੁੱਖ ਮੰਤਰੀ ਨੇ ਬੈਟਰੀ ਵਾਲੇ ਆਟੋ ਰਿਕਸ਼ੇ ਦੀ ਸਵਾਰੀ ਕੀਤੀ।
ਪਰ ਅੱਜ ਉਹ ਆਟੋ ਰਿਕਸ਼ੇ ਵਿੱਚ ਬੈਠੇ ਦਿਖਾਈ ਦਿੱਤੇ।
ਇਹ ਜੰਗਲ ਜਾਪਾਨ ਦੀ ਮੀਆਵਾਕੀ ਤਕਨੀਕ ਤੋਂ ਸੇਧ ਲੈ ਕੇ ਤਿਆਰ ਕੀਤੇ ਜਾਂਦੇ ਹਨ।
ਇਸ ਜੰਗਲ ਵਿੱਚ ਭਾਂਤ-ਭਾਂਤ ਦੇ ਬੂਟੇ ਲਾਏ ਜਾਂਦੇ ਹਨ, ਜੋ ਵੱਡੇ ਹੋ ਕੇ ਛੋਟੇ ਜੰਗਲ ਦਾ ਰੂਪ ਲੈ ਲੈਂਦੇ ਹਨ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਬੇਹੱਦ ਸਹਾਈ ਹੁੰਦੇ ਹਨ।
ਗੁਰੂ ਨਾਨਕ ਪਵਿੱਤਰ ਜੰਗਲ ਨੂੰ ਈਕੋਸਿੱਖ ਸੰਸਥਾ ਬਹੁਤ ਹੀ ਘੱਟ ਖੇਤਰਫਲ ਭਾਵ ਮਹਿਜ਼ 300 ਗਜ਼ ਵਿੱਚ ਤਿਆਰ ਕਰਦੀ ਹੈ।
ਕੈਪਟਨ ਨੇ ਇਸ ਮੌਕੇ ਕੁਝ ਦਰੱਖ਼ਤਾਂ ਦੇ ਬੂਟੇ ਵੀ ਲਾਏ ਤੇ ਵਾਤਾਵਰਣ ਪ੍ਰੇਮੀ ਸੰਸਥਾ ਈਕੋਸਿੱਖ ਵੱਲੋਂ ਤਿਆਰ ਕੀਤਾ ਗੁਰੂ ਨਾਨਕ ਪਵਿੱਤਰ ਜੰਗਲ ਵੀ ਦੇਖਿਆ।