ਬਜਟ ਇਜਲਾਸ ਦੇ ਪਹਿਲੇ ਹੀ ਦਿਨ ਕਾਂਗਰਸੀਆਂ ਨੂੰ ਆਈ ਨੀਂਦ, ਕੈਮਰੇ 'ਚ ਕੈਦ ਹੋਏ ਸੁੱਤੇ ਮੰਤਰੀ
ਇਨ੍ਹਾਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ।
Download ABP Live App and Watch All Latest Videos
View In Appਅੱਜ ਰਾਜਪਾਲ ਦੇ ਭਾਸ਼ਨ ਨਾਲ ਇਜਲਾਸ ਸ਼ੁਰੂ ਹੋਇਆ। ਭਾਸ਼ਣ ਦੌਰਾਨ ਕਾਂਗਰਸੀ ਸੁੱਤੇ ਦਿਖਾਈ ਦਿੱਤੇ।
ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋਇਆ। ਪਹਿਲੇ ਦਿਨ ਹੀ ਕਾਂਗਰਸੀ ਵਿਧਾਇਕ ਤੇ ਮੰਤਰੀ ਅੰਦਰ ਸੁੱਤੇ ਨਜ਼ਰ ਆਏ।
ਅੱਜ ਜਿਵੇਂ ਹੀ ਰਾਜਪਾਲ ਦਾ ਭਾਸ਼ਨ ਸ਼ੁਰੂ ਹੋਇਆ ਤਾਂ ਸਾਬਕਾ ਵਿੱਚ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅਕਾਲੀ ਵਿਧਾਇਕਾਂ ਨੇ ਸੈਸ਼ਨ ਦਾ ਵਾਕਆਊਟ ਕਰ ਦਿੱਤਾ।
ਢੀਂਡਸਾ ਨੇ ਕਿਹਾ ਕਿ ਰਾਜਪਾਲ ਨੂੰ ਆਪਣੇ ਭਾਸ਼ਨ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਨੇ ਚਾਹੀਦੇ ਸੀ। ਅਕਾਲੀ ਦਲ ਨੇ ਕਾਂਗਰਸ ਵੱਲੋਂ ਪੰਜਾਬ ਨੂੰ ਦਿੱਤੀ ਹਰ ਰਾਹਤ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਚਾਹੇ ਕਿਸਾਨੀ ਕਰਜ਼ਾ ਦੇਖੋ ਚਾਹੇ ਅਧਿਆਪਕਾਂ ਦਾ ਮੁੱਦਾ, ਪੰਜਾਬ ਸਰਕਾਰ ਫੇਲ੍ਹ ਨਜ਼ਰ ਆ ਰਹੀ ਹੈ।
ਅਕਾਲੀ ਦਲ ਵੇਲੇ ਦੇ 31000 ਕਰੋੜ ਦੇ ਕਰਜ਼ੇ ਬਾਰੇ ਵਿੱਤ ਕਮਿਸ਼ਨ ਵੱਲੋਂ ਕਮੇਟੀ ਦਾ ਗਠਨ ਕਰਨ 'ਤੇ ਢੀਂਡਸਾ ਨੇ ਕਿਹਾ ਕੀ ਅਕਾਲੀ ਦਲ ਨੇ ਵਿੱਤ ਕਮਿਸ਼ਨ ਦੇ ਚੇਅਰਮੈਨ ਐਸਕੇ ਸਿੰਘ ਕੋਲ ਮੁੱਦਾ ਚੁੱਕਿਆ ਸੀ। ਐਨਕੇ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਰਜ਼ੇ ਦਾ ਜ਼ਰੂਰ ਕੋਈ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਾਂਗਰਸ ਉਂਝ ਹੀ ਇਕੱਤੀ ਹਜ਼ਾਰ ਕਰੋੜ ਦੇ ਕਰਜ਼ੇ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਅਕਾਲੀ ਦਲ ਨੇ ਵਾਕਆਊਟ ਕਰਦਿਆਂ ਸਦਨ ਦੇ ਬਾਹਰ ਧਰਨਾ ਲਾ ਦਿੱਤਾ।
- - - - - - - - - Advertisement - - - - - - - - -