DGP ਨੇ ਚੁੱਕਿਆ ਕਾਨੂੰਨ ਵਿਵਸਥਾ ਠੀਕ ਕਰਨ ਦਾ ਬੀੜਾ, ਵੇਖੋ ਤਸਵੀਰਾਂ
ਇਸ ਕਤਲ ਦੇ ਪਿੱਛੇ ਕੁਝ ਹੋਰ ਵਜ੍ਹਾ ਸਾਹਮਣੇ ਆਈ ਹੈ ਜਿਸ ਬਾਰੇ ਹਾਲੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਡੀ.ਜੀ.ਪੀ. ਨੇ ਇਹ ਸਾਫ ਕੀਤਾ ਕਿ ਵਿਪਨ ਸ਼ਰਮਾ ਦਾ ਕਤਲ ਕਿਸੇ ਵੀ ਅੱਤਵਾਦੀ ਜਾਂ ਕਿਸੇ ਕੱਟੜ ਜੱਥੇਬੰਦੀ ਵਲੋਂ ਨਹੀਂ ਕੀਤਾ ਗਿਆ।
ਉਨ੍ਹਾਂ ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਬਾਰੇ ਦੱਸਿਆ ਕਿ ਪੁਲਿਸ ਵਲੋਂ ਵਿਪਨ ਦੇ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ।
ਅੱਜ ਸਵੇਰੇ ਉਹ ਉਸ ਥਾਂ ‘ਤੇ ਪੁੱਜੇ ਜਿੱਥੇ ਵਿਪਨ ਸ਼ਰਮਾ ਦਾ ਕਤਲ ਕੀਤਾ ਗਿਆ ਸੀ।
ਡੀ.ਜੀ.ਪੀ. ਸੁਰੇਸ਼ ਅਰੋੜਾ ਵੱਲੋਂ ਅੱਜ ਅੰਮ੍ਰਿਤਸਰ ਤੋਂ ਵਾਪਸੀ ਸਮੇਂ ਢਿਲਵਾਂ ਹਾਈ ਟੈੱਕ ਨਾਕੇ ਜਾਇਜ਼ਾ ਲਿਆ ਤੇ ਉਨ੍ਹਾਂ ਨੇ ਜੀ.ਟੀ. ਰੋਡ ‘ਤੇ ਹੋ ਰਹੀਆਂ ਲੁੱਟਾਂ, ਖੋਹਾਂ ਸਬੰਧੀ ਪੁਲਿਸ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਤੇ ਖ਼ਾਸ ਹਦਾਇਤਾਂ ਦਿੱਤੀਆਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ।
ਦਰ ਅਸਲ ਡੀ.ਜੀ.ਪੀ. ਬੀਤੀ ਰਾਤ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਸਭ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ।