ਸੰਨੀ ਦਿਓਲ ਲਈ ਇੰਝ ਚੋਣ ਪ੍ਰਚਾਰ ਕਰ ਰਹੇ ਧਰਮਿੰਦਰ
ਜਿੱਥੇ ਸੰਨੀ ਦਿਓਲ ਆਪਣਾ ਪ੍ਰਚਾਰ ਜ਼ਿਆਦਾਤਰ ਰੋਡ ਸ਼ੋਅਜ਼ ਰਾਹੀਂ ਜਾਂ ਫ਼ਿਲਮੀ ਡਾਇਲਾਗ ਰਾਹੀਂ ਹੀ ਕਰਦੇ ਹਨ, ਉੱਥੇ ਧਰਮਿੰਦਰ ਇਸ ਮਾਮਲੇ ਵਿੱਚ ਵਧੇਰੇ ਤਜ਼ਰਬੇਕਾਰ ਦਿੱਸ ਰਹੇ ਹਨ ਅਤੇ ਉਨ੍ਹਾਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣਾ ਦਾ ਵਿਕਲਪ ਚੁਣਿਆ।
ਧਰਮਿੰਦਰ ਨੇ ਸੰਨੀ ਤੋਂ ਵੱਖਰਾ ਪ੍ਰਚਾਰ ਕੀਤਾ ਤੇ ਆਉਂਦੇ ਦਿਨੀਂ ਵੀ ਉਹ ਅਜਿਹਾ ਹੀ ਚੋਣ ਪ੍ਰਚਾਰ ਕਰਨ ਜਾ ਰਹੇ ਹਨ।
ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ ਅਤੇ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਸਭ ਦੇ ਸਾਹਮਣੇ ਆ ਜਾਵੇਗਾ।
ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਦੇ ਵਿਰੋਧ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹਨ।
ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦਾ ਅਕਸ ਆਮ ਲੋਕਾਂ ਵਰਗਾ ਹੈ ਤੇ ਅਸੀਂ ਮੁੰਬਈ ਜਾ ਕੇ ਵੀ ਬਦਲੇ ਨਹੀਂ।
ਧਰਮਿੰਦਰ ਨੇ ਕਿਹਾ ਕਿ ਮੈਂ ਪਿੰਡਾਂ ਦੇ ਲੋਕਾਂ 'ਚ ਰਿਹਾ ਹਾਂ ਤੇ ਦੱਸਦਾ ਹਾਂ ਕਿ ਸੰਨੀ ਸ਼ੇਰ-ਦਿਲ ਵੀ ਹੈ ਤੇ ਨੇਕ-ਦਿਲ ਵੀ।
ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਨਹੀਂ, ਕਰਕੇ ਵਿਖਾਵਾਂਗੇ ਕਿਉਂਕਿ ਅਸੀਂ ਲੋਕਾਂ ਦੇ ਦਰਦ ਸਮਝਦੇ ਹਾਂ।
ਇਸ ਦੌਰਾਨ ਧਰਮਿੰਦਰ ਨੇ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ।
ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਧਰਮਿੰਦਰ ਨੇ ਆਪਣੇ ਅੰਦਾਜ਼ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰ ਲਿਆ।
ਗੁਰਦਾਸਪੁਰ: ਆਪਣੇ ਪੁੱਤਰ ਲਈ ਧਰਮਿੰਦਰ ਪਿੰਡ-ਪਿੰਡ ਚੋਣ ਪ੍ਰਚਾਰ ਕਰ ਰਹੇ ਹਨ।