ਬਰਗਾੜੀ ਤੋਂ ਉੱਠੀ 'ਬਾਦਲ ਹਰਾਓ, ਪੰਜਾਬ ਬਚਾਓ' ਦੀ ਆਵਾਜ਼, ਮੰਡ ਤੇ ਦਾਦੂਵਾਲ ਫਿਰ ਹੋਏ ਇਕੱਠੇ
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 1984 ਵਿੱਚ ਸਿੱਖ ਕੌਮ ਉੱਪਰ ਹੋਏ ਤਸ਼ੱਦਦ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਿੱਖ ਕੌਮ ਨੇ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਤੇ ਕੇਂਦਰ ਵਿਚ ਪਾਵਰ ਵਿਚ ਲਿਆਂਦਾਂ ਸੀ, ਪਰ ਬਾਦਲ ਦੋਸ਼ੀਆਂ ਨਾਲ ਜਾ ਬੈਠੇ ਤੇ ਉਨ੍ਹਾਂ ਆਪਣਾ ਮੂੰਹ ਬੰਦ ਕਰ ਲਿਆ। ਇਸੇ ਲਈ ਹੁਣ ਕੌਮ ਬਾਦਲ ਨੂੰ ਨਕਾਰ ਕੇ ਪਾਵਰ ਵਿੱਚੋਂ ਕੱਢਣ ਲਈ ਤਿਆਰ ਹੈ।
SGPC ਚੋਣਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਹ ਬੇਵਕਤਾ ਬਿਆਨ ਹੈ। ਪੰਥਕ ਧਿਰਾਂ ਵਿੱਚ ਮੱਤਭੇਦ ਬਾਰੇ ਮੰਡ ਨੇ ਕਿਹਾ ਕਿ ਇਸ ਮੁੱਦੇ 'ਤੇ ਸਭ ਇਕੱਠੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਆਪਣੇ ਹਿਤਾਂ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ।
ਇਸ ਰੋਸ ਮਾਰਚ 'ਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਬਾਦਲ ਪਰਿਵਾਰ ਤੇ ਬੀਜੇਪੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਬੇਅਦਬੀ ਮਾਮਲਿਆਂ ਵਿੱਚ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਫ਼ਰੀਦਕੋਟ ਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਦਲ ਤਕ ਬਾਦਲ ਹਰਾਓ, ਪੰਜਾਬ ਬਚਾਓ ਰੋਸ ਮਾਰਚ ਕੱਢਿਆ ਗਿਆ।