ਕਿਸਾਨ ਵੀ ਡਟੇ ਸੁਖਬੀਰ ਬਾਦਲ ਖਿਲਾਫ, ਪਤਨੀ ਦੇ ਹਲਕੇ 'ਚ ਜ਼ਬਰਦਸਤ ਵਿਰੋਧ
ਏਬੀਪੀ ਸਾਂਝਾ | 08 May 2019 03:35 PM (IST)
1
2
3
4
ਕਿਸਾਨਾਂ ਦਾ ਰੋਹ ਵੇਖ ਸੁਖਬੀਰ ਬਾਦਲ ਨੂੰ ਪਿੰਡ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ ਤੇ ਅਕਾਲੀ ਦਲ ਨੇ ਕਿਸੇ ਹੋਰ ਥਾਂ ਆਪਣਾ ਪ੍ਰੋਗਰਾਮ ਕੀਤਾ।
5
ਸੁਖਬੀਰ ਬਾਦਲ ਨੇ ਯੂਨੀਅਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਨੇ ਸੁਖਬੀਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰ ਦਿੱਤੀ।
6
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਨੇ ਕਿਹਾ ਕਿ ਜੋ ਵੀ ਲੀਡਰ ਉਨ੍ਹਾਂ ਦੇ ਪਿੰਡ ਵਿੱਚ ਚੋਣ ਪ੍ਰਚਾਰ ਕਰਨਾ ਚਾਹੇਗਾ, ਉਸ ਨੂੰ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
7
ਇੱਥੇ ਮੌਜੂਦ ਕਿਸਾਨਾਂ ਨੇ ਸੁਖਬੀਰ ਨੂੰ ਕਾਲੇ ਝੰਡੇ ਦਿਖਾਏ।
8
ਸੁਖਬੀਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਹਰਸਿਮਰਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ।
9
ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਵਿੱਚ ਜ਼ਬਰਦਸਤ ਵਿਰੋਧ ਹੋਇਆ।