ਰਸਤਾ ਨਹੀਂ ਤਾਂ ਵੋਟ ਨਹੀਂ, ਜਲਾਲਾਬਾਦ 'ਚ ਜ਼ਿਮਨੀ ਚੋਣਾਂ ਦਾ ਬਾਈਕਾਟ
ਲਿਹਾਜ਼ਾ ਪ੍ਰਸ਼ਾਸਨ ਅਤੇ ਸਰਕਾਰ ਦੀ ਬੇਰੁਖੀ ਤੋਂ ਨਾਰਾਜ਼ ਇਨ੍ਹਾਂ ਮੁਹੱਲਾ ਵਾਸੀਆਂ ਦੇ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਹੋਏ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਬਕਾਇਦਾ ਪੋਸਟਰ ਵੀ ਮੁਹੱਲੇ ਦੀ ਐਂਟਰੀ ਤੇ ਲਗਾ ਦਿੱਤੇ ਹਨ।
ਸਥਾਨਕ ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਥਾਨਕ ਐਸਡੀਐਮ ਨੂੰ ਘੱਟ ਤੋਂ ਘੱਟ 10 ਵਾਰ ਇਸ ਸਬੰਧ ਵਿੱਚ ਮਿਲਿਆ ਗਿਆ ਹੈ। ਉਹ ਜ਼ਿਲ੍ਹੇ ਦੇ ਡੀਸੀ ਨੂੰ ਮਿਲੇ ਤਾਂ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਡੀਸੀ ਵੱਲੋਂ ਉਨ੍ਹਾਂ ਨੂੰ ਹੀ ਦੁਕਾਨਾਂ ਬੰਦ ਕਰਕੇ ਰਿਕਸ਼ਾ ਤੇ ਰੇਹੜੀਆਂ ਲਾਉਣ ਦੀ ਸਲਾਹ ਦਿੱਤੀ ਗਈ।
ਇਸ ਪੂਰੇ ਮਾਮਲੇ 'ਤੇ ਪ੍ਰਸ਼ਾਸਨ ਦਾ ਵੀ ਰੁੱਖ ਨਿਰਾਸ਼ਾਜਨਕ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਦੇ ਵੱਲੋਂ ਸਰਵਿਸ ਰੋਡ ਤਿਆਰ ਕਰਵਾਉਣ ਦੀ ਬਜਾਏ ਮੁਹੱਲਾ ਵਾਸੀਆਂ ਨੂੰ ਹੀ ਪੁੱਠੇ ਸਿੱਧੇ ਜਵਾਬ ਦਿੱਤੇ ਜਾ ਰਹੇ ਹਨ।
ਦਰਅਸਲ ਰੇਲ ਓਵਰ ਬ੍ਰਿਜ ਦੇ ਦੋਨੇ ਪਾਸੇ ਸਰਵਿਸ ਰੋਡ ਬੰਨ੍ਹੀ ਸੀ ਜੋ ਕਿ ਪੁਲ ਕੰਪਲੀਟ ਹੋਣ ਦੇ ਬਾਵਜੂਦ ਅਜੇ ਤੱਕ ਤਿਆਰ ਨਹੀਂ ਹੋ ਸਕੀ। ਇਸ ਦੇ ਪਿੱਛੇ ਵੱਡਾ ਕਾਰਨ ਕੁਝ ਲੋਕਾਂ ਵੱਲੋਂ ਕਬਜ਼ਾ ਤੇ ਸਰਵਿਸ ਰੋਡ ਦੇ ਲਈ ਜਗ੍ਹਾ ਨਾ ਛੱਡਣਾ ਮੰਨਿਆ ਜਾ ਰਿਹਾ ਹੈ।
ਮੁਕਤਸਰ ਜਲਾਲਾਬਾਦ ਸਰਕੁਲਰ ਰੋਡ 'ਤੇ ਬਣ ਰਹੇ ਰੇਲ ਓਵਰ ਬ੍ਰਿਜ ਦੇ ਦੋਵੇਂ ਪਾਸੇ ਕਲੋਨੀਆਂ ਵਿੱਚ ਵੱਸੇ ਲੋਕ ਅਤੇ ਦੁਕਾਨਦਾਰਾਂ ਨੂੰ ਪਿਛਲੇ ਦੋ ਸਾਲਾਂ ਤੋਂ ਇਹ ਰੇਲ ਓਵਰਬ੍ਰਿਜ ਦੇ ਕਾਰਨ ਕਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਦੁਕਾਨਦਾਰੀ ਪੂਰੀ ਤਰ੍ਹਾਂ ਨਾਲ ਠੱਪ ਪਈ ਹੈ।
ਇੰਨਾ ਹੀ ਨਹੀਂ ਇਨ੍ਹਾਂ ਮੁਹੱਲਾ ਵਾਸੀਆਂ ਨੇ ਨਿਊ ਬਾਗ਼ ਕਾਲੋਨੀ ਤੇ ਮੱਛਰ ਕਾਲੋਨੀ ਦੀ ਐਂਟਰੀ ਗੇਟ 'ਤੇ ਬੈਨਰ ਵੀ ਲਗਾ ਦਿੱਤੇ ਹਨ, ਜਿਨ੍ਹਾਂ ਉੱਪਰ ਸਿੱਧਾ ਲਿਖਿਆ ਹੈ, 'ਜੇ ਰਸਤਾ ਨਹੀਂ ਤਾਂ ਵੋਟ ਨਹੀਂ'
ਜਿੱਥੇ ਇਕ ਪਾਸੇ ਪੂਰੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਉੱਥੇ ਜਲਾਲਾਬਾਦ ਵਿੱਚ ਸਰਕਾਰ ਤੇ ਪ੍ਰਸ਼ਾਸਨ ਤੋਂ ਨਾਰਾਜ਼ ਹੋ ਕੇ ਦੋ ਮੁਹੱਲਿਆਂ ਦੇ ਲੋਕਾਂ ਨੇ ਜ਼ਿਮਨੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।