ਧਨੇਰ ਨੂੰ ਉਮਰ ਕੈਦ ਵਿਰੁੱਧ ਉੱਠ ਖੜ੍ਹੇ ਪੰਜਾਬ ਦੇ ਲੋਕ, ਲੰਗਰ-ਪਾਣੀ ਦਾ ਪੱਕਾ ਇੰਤਜ਼ਾਮ ਕਰ ਲਾਇਆ ਧਰਨਾ
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਜਦੋਂ ਤਕ ਧਨੇਰ ਦੀ ਰਿਹਾਈ ਦੇ ਆਰਡਰ ਨਹੀਂ ਆਉਂਦੇ, ਓਨੀ ਦੇਰ ਉਹ ਧਰਨਾ ਨਹੀਂ ਚੁੱਕਣਗੇ ਚਾਹੇ ਮਹੀਨਿਆਂਬੱਧੀ ਕਿਉਂ ਨਾ ਬੈਠਣਾ ਪਏ।
ਉਨ੍ਹਾਂ ਕਿਹਾ ਕਿ ਸਾਰੇ ਇਹ ਸਰਾਸਰ ਸੱਚ ਦਾ ਕਤਲ ਹੋਇਆ ਹੈ ਕਿਉਂਕਿ ਸਾਰੇ ਜਾਣਦੇ ਹਨ ਕਿ ਧਨੇਰ ਕਿਰਨਜੀਤ ਦੇ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਜੇ ਧਨੇਰ ਗ਼ਲਤ ਹੁੰਦੇ ਤਾਂ ਉਨ੍ਹਾਂ ਪਿੱਛੇ ਇੰਨੇ ਲੋਕ ਨਾ ਆਉਂਦੇ।
ਸਰਕਾਰ ਖ਼ੁਦ ਧਨੇਰ ਦੇ ਬੇਕਸੂਰ ਹੋਣ ਦੇ ਦਾਅਵੇ ਕਰਦੀ ਰਹੀ, ਰਾਜਪਾਲ ਨੂੰ ਵੀ ਧਨੇਰ ਦੀ ਰਿਹਾਈ ਦੀ ਸਿਫਾਰਸ਼ ਕੀਤੀ ਗਈ ਪਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸੁਣਾ ਦਿੱਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਐਕਸ਼ਨ ਕਮੇਟੀ ਤੇ ਕਿਸਾਨ ਯੂਨੀਅਨ ਲੀਡਰਾਂ ਨੇ ਦੱਸਿਆ ਕਿ ਇਹ ਸੂਬਾ ਸਰਕਾਰ ਦੀ ਨਾਲਾਇਕੀ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ, ਦੋਵੇਂ ਸਰਕਾਰਾਂ ਰਹੀਆਂ।
ਸੁਪਰੀਮ ਕੋਰਟ ਵੱਲੋਂ ਕਿਸਾਨ ਲੀਡਰ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਮਗਰੋਂ ਉਹ ਕੱਲ੍ਹ ਆਤਮ ਸਪਰਪਣ ਕਰਨ ਗਏ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਲੋਕਾਂ ਦਾ ਕਾਫਲਾ ਵੀ ਬਰਨਾਲਾ ਜੇਲ੍ਹ ਗਿਆ। ਇਸ ਮੌਕੇ ਐਕਸ਼ਨ ਕਮੇਟੀ ਦੇ ਕਾਰਕੁਨਾਂ ਉੱਥੇ ਹੀ ਧਰਨਾ ਲਾ ਦਿੱਤਾ।
ਕਿਸਾਨਾਂ ਦਾ ਕਹਿਣਾ ਹੈ ਕਿ ਸੱਚ ਨੂੰ ਫਾਂਸੀ ਨਹੀਂ ਚੜ੍ਹਨ ਦਿੱਤਾ ਜਾਏਗਾ। ਧਨੇਰ ਨੂੰ ਜੇਲ੍ਹ 'ਚੋਂ ਰਿਹਾਅ ਕਰਾ ਕੇ ਹੀ ਧਰਨਾ ਚੁੱਕਿਆ ਜਾਏਗਾ।
ਤਕਰੀਬਨ 42 ਸੰਗਠਨਾਂ ਵੱਲੋਂ ਸਬ ਜੇਲ੍ਹ ਬਰਨਾਲਾ ਦੇ ਬਾਹਰ ਟੈਂਟ ਲਾ ਕੇ ਪੱਕਾ ਧਰਨਾ ਲਾਇਆ ਹੈ। ਲੰਗਰ-ਪਾਣੀ ਦਾ ਵੀ ਪੱਕਾ ਇੰਤਜ਼ਾਮ ਕੀਤਾ ਗਿਆ ਹੈ।
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਤਹਿਤ ਜੇਲ੍ਹ ਭੇਜਣ ਮਗਰੋਂ ਐਕਸ਼ਨ ਕਮੇਟੀ ਵੱਲੋਂ ਬਰਨਾਲਾ ਸਬ ਜੇਲ੍ਹ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ।
- - - - - - - - - Advertisement - - - - - - - - -