ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਬੇਨਕਾਬ ਕਰਦੀਆਂ ਦੇਖੋ Exclusive ਤਸਵੀਰਾਂ
ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ 'ਚ ਪੈਂਦੇ ਨਿਰੰਕਾਰੀ ਭਵਨ ਚ ਅੱਜ ਗ੍ਰੇਨੇਡ ਬਲਾਸਟ ਕੀਤਾ ਗਿਆ। ਇਸ ਧਮਾਕੇ 'ਚ ਤਿੰਨ ਮੌਤਾਂ ਹੋਈਆਂ ਜਦਕਿ 21 ਦੇ ਕਰੀਬ ਲੋਕ ਜ਼ਖ਼ਮੀ ਹੋਏ ਨੇੈ। ਏਬੀਪੀ ਸਾਂਝਾ ਤੇ ਦਿਖਾ ਰਹੇ ਹਾਂ ਉਹ ਤਸਵੀਰਾਂ ਜੋ ਇਸ ਹਮਲੇ ਦੀ ਸਾਜ਼ਿਸ਼ ਨੂੰ ਬੇਨਾਕਾਬ ਕਰਦੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਸਾਰੀ ਕਹਾਣੀ ਬਿਆਨ ਹੁੰਦੀ ਹੈ ਕਿ ਕਿਵੇਂ ਹਮਲਾਵਰਾਂ ਨੇ ਬੇਖ਼ੌਫ ਹੋਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਤਸਵੀਰ 'ਚ ਦਿਖਾਈ ਦੇ ਰਿਹਾ ਹੈ ਨਿਰੰਕਾਰੀ ਭਵਨ ਦਾ ਉਹ ਹਾਲ ਜਿੱਥੇ ਸਤਿਸੰਗ ਚੱਲ ਰਿਹਾ ਸੀ ਜਿਸ ਦੌਰਾਨ ਗ੍ਰੇਨੇਡ ਸੁੱਟਿਆ ਗਿਆ। ਸਤਿਸੰਗ 'ਚ 200 ਦੇ ਕਰੀਬ ਸੰਗਤ ਮੌਜੂਦ ਸੀ। ਹਮਲਾਵਰ ਮੋਟਰਸਾਇਕਲ ਪਾਰਕ ਕਰਨ ਤੋਂ ਬਾਅਦ ਇੱਥੋਂ ਤੱਕ ਪੈਦਲ ਪਹੁੰਚਿਆ।
ਇਸ ਤਸਵੀਰ 'ਚ ਹਾਲ ਦੇ ਬਾਹਰੀ ਹਿੱਸੇ ਤੋਂ ਲਈ ਗਈ ਹੈ। । ਯਾਨੀ ਕਿ ਹਾਲ ਦੇ ਗੇਟ ਤੋਂ ਭਵਨ ਦੇ ਮੁੱਖ ਗੇਟ ਦੀ ਦੂਰੀ ਇਸ ਤਸਵੀਰ 'ਚ ਸਾਫ਼ ਦਿਖਾਈ ਦੇ ਰਹੀ ਹੈ। ਮੁੱਖ ਗੇਟ ਤੋਂ ਹਮਲਾਵਰ ਅੰਦਰ ਦਾਖ਼ਲ ਹੋਏ ਤੇ ਬੇਖ਼ੌਫ ਇਸ ਵਾਰਦਾਤ ਨੂੰ ਅੰਜਾਮ ਦੇਕੇ ਚੱਲਦੇ ਬਣੇ। ਇਨ੍ਹਾਂ ਤਸਵੀਰਾਂ ਤੋਂ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਹਮਲਾਵਰਾਂ ਨੇ ਇਸ ਜਗ੍ਹਾਂ ਦਾ ਪਹਿਲਾਂ ਤੋਂ ਹੀ ਮੁਆਇਨਾ ਕੀਤਾ ਹੋਇਆ ਸੀ। ਉਹ ਜਾਣਦੇ ਸਨ ਕਿ ਇੱਥੇ ਕੋਈ ਸੀਸਟੀਵੀ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਤੇ ਨਾ ਹੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਵਿਵਸਥਾ ਹੈ। ਇਸੇ ਕਾਰਨ ਉਹ ਹਮਲੇ ਨੂੰ ਅੰਜਾਮ ਦੇਕੇ ਸੁਰੱਖਿਅਤ ਭੱਜਣ 'ਚ ਕਾਮਯਾਬ ਹੋ ਗਏ।
ਇਹ ਹੈ ਭਵਨ ਦੇ ਹਾਲ ਦਾ ਉਹ ਗੇਟ ਜਿਸ ਰਾਹੀਂ ਹਮਲਾਵਰ ਦਾਖਲ ਹੋਇਆ ਤੇ ਗ੍ਰੇਨੇਡ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਕੋਲ ਪਿਸਤੌਲ ਵੀ ਸੀ ਤੇ ਹਾਲ ਦੇ ਅੰਦਰ ਜਾਕੇ ਉਸਨੇ ਗ੍ਰੇਨੇਡ ਸੁੱਟਿਆ।
ਇਸ ਤਸਵੀਰ 'ਚ ਦਿਖਾਈ ਦੇ ਰਿਹਾ ਹੈ ਨਿਰੰਕਾਰੀ ਭਵਨ ਦਾ ਮੁੱਖ ਗੇਟ। ਇਸ ਗੇਟ ਤੋਂ ਹੀ ਨਕਾਬਪੋਸ਼ ਹਮਲਾਵਰ ਮੋਟਰਸਾਇਕਲ 'ਤੇ ਅੰਦਰ ਦਾਖ਼ਲ ਹੋਏ। ਮੋਟਰਸਾਇਕਲ ਭਵਨ ਦੇ ਅੰਦਰ ਦਾਖ਼ਲ ਕੀਤਾ। ਮੋਟਰਸਾਇਕਲ ਪਾਰਕ ਕਰਨ ਤੋਂ ਬਾਅਦ ਇੱਕ ਹਮਲਾਵਰ ਉੱਥੇ ਹੀ ਰੁਕਿਆ ਤੇ ਦੂਜੇ ਨੇ ਗ੍ਰੇਨੇਡ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ।