ਆਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ SDM ਦਫ਼ਤਰ ਪਹੁੰਚੇ ਕਿਸਾਨ, ਪ੍ਰਸ਼ਾਸਨ ਨੂੰ ਭਾਜੜਾਂ
ਪ੍ਰਦਰਸ਼ਨਕਰੀ ਕਿਸਾਨਾਂ ਨੇ ਕਿਹਾ ਕਿ ਅੱਜ ਅਸੀਂ ਇਸ ਮਾਮਲੇ ਦਾ ਹੱਲ ਕਢਵਾ ਕੇ ਰਹਾਂਗੇ, ਬੇਸ਼ੱਕ ਸਾਨੂੰ ਅਧਿਕਾਰੀਆਂ ਨੂੰ ਅੰਦਰ ਹੀ ਕਿਓਂ ਨਾ ਬੰਦ ਕਰਨਾ ਪਏ।
ਉੱਧਰ, ਖੰਨਾ ਦੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਇੱਥੇ ਗਊਸ਼ਾਲਾ ਵਿੱਚ ਕੰਮ ਚੱਲ ਰਿਹਾ ਹੈ ਤੇ ਜਦ ਤਕ ਉਹ ਤਿਆਰ ਨਹੀਂ ਹੋ ਜਾਂਦੀ ਤਾਂ ਇਨ੍ਹਾਂ ਪਸ਼ੂਆਂ ਨੂੰ ਹੋਰ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ ਤੇ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਪਸ਼ੂ ਉੱਥੋਂ ਬਾਹਰ ਨਾ ਜਾਣ।
ਕਿਸਾਨਾਂ ਨੇ ਕਿਹਾ ਕਿ ਉਹ ਪਿਛਲੀ ਵਾਰ ਵੀ ਇੱਥੇ ਹੀ ਆਵਾਰਾ ਪਸ਼ੂ ਲੈ ਕੇ ਆਏ ਸੀ, ਪਰ ਉਦੋਂ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਨੂੰ ਗਊਸ਼ਾਲਾ ਵਿੱਚ ਛੁਡਵਾ ਦਿੱਤਾ ਸੀ। ਫਿਰ ਵੀ ਇਹ ਜਾਨਵਰ ਗਊਸ਼ਾਲਾ ਤੋਂ ਛੁੱਟ ਕੇ ਫਿਰ ਤੋਂ ਪਿੰਡ ਆ ਵੜੇ।
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਗਊ ਸੈੱਸ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਟੈਕਸ ਦੀ ਉਗਰਾਹੀ ਕਰਦੀ ਹੈ, ਪਰ ਹਾਲੇ ਵੀ ਇਹ ਆਵਾਰਾ ਪਸ਼ੂ ਫ਼ਸਲਾਂ ਤੇ ਇਨਸਾਨੀ ਜ਼ਿੰਦਗੀ ਲਈ ਖ਼ਤਰਾ ਬਣੇ ਹੋਏ ਹਨ।
ਉਂਝ ਪੰਜਾਬ ਵਿੱਚ ਅੱਜ ਕਿਸਾਨਾਂ ਦਾ ਸੂਬਾ ਪੱਧਰੀ ਪ੍ਰਦਰਸ਼ਨ ਸੀ, ਪਰ ਖੰਨਾ ਦੇ ਕਿਸਾਨਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ 'ਚ ਅਸਫਲ ਪ੍ਰਸ਼ਾਸਨ ਹੋਏ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਅਹਿਸਾਸ ਕਰਵਾਇਆ।
ਖੰਨਾ: ਇੱਥੋਂ ਦੇ ਐਸਡੀਐਮ ਦਫ਼ਤਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਦ ਕਿਸਾਨਾਂ ਨੇ ਦਫ਼ਤਰ ਦਾ ਮੁੱਖ ਗੇਟ ਘੇਰ ਲਿਆ।