ਟ੍ਰਾਂਸਫਾਰਮਰ ਲਾਉਣ ਬਦਲੇ ਮੰਗੀ ਰਿਸ਼ਵਤ, ਸੜਕ 'ਤੇ ਡਟੇ ਕਿਸਾਨ
ਉਨ੍ਹਾਂ ਮੰਗ ਕੀਤੀ ਕਿ ਰਿਸ਼ਵਤ ਲੈਣ ਵਾਲੇ ਜੇਈ ਵਿਰੋਧ ਸਖਤ ਕਾਰਵਾਈ ਕੀਤੀ ਜਾਵੇ ਤੇ ਕਿਸਾਨਾਂ ਕੋਲੋਂ ਲਏ ਗਏ ਪੈਸੇ ਵਾਪਸ ਕਰਵਾਏ ਜਾਣ। ਇਸ ਮੌਕੇ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਨੂੰ ਮੰਗ ਪੱਤਰ ਵੀ ਦਿੱਤਾ।
ਧਰਨੇ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ ਸੁਖਦੇਵ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਪਿੰਡ ਹਰਕੇ ਦੇ ਕਿਸਾਨ ਖੁਸ਼ਵੰਤ ਸਿੰਘ ਨੇ ਦੱਸਿਆ ਕੇ ਉਸ ਦਾ ਟ੍ਰਾਂਸਫਾਰਮਰ ਸੜ ਗਿਆ ਸੀ ਜਿਸ ਨੂੰ ਕਾਫੀ ਸਮਾਂ ਹੋ ਗਿਆ ਪਰ ਅਜੇ ਤਕ ਉਨ੍ਹਾਂ ਨੂੰ ਨਵਾਂ ਟ੍ਰਾਂਸਫਾਰਮਰ ਨਹੀਂ ਮਿਲਿਆ।
ਇਸ ਮੌਕੇ ਕਿਸਾਨਾਂ ਨੇ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆ ਨੇ ਵਿਭਾਗ ਦੇ ਜੇਈ ਖਿਲਾਫ ਰੱਜ ਕੇ ਭੜਾਸ ਕੱਢੀ।
ਬਿਜਲੀ ਵਿਭਾਗ ਵੱਲੋਂ ਇਨ੍ਹਾਂ ਬਦਲੇ ਨਵੇਂ ਟ੍ਰਾਂਸਫਾਰਮਰ ਨਾ ਲਗਾਉਣ ਤੇ ਨਵੇਂ ਟ੍ਰਾਂਸਫਾਰਮਰ ਲਾਉਣ ਬਦਲੇ ਵਿਭਾਗ ਦੇ ਜੇਈ ਵੱਲੋਂ ਕਿਸਾਨਾਂ ਤੋਂ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸ੍ਰੀ ਮੁਕਤਸਰ-ਕੋਟਕਪੂਰਾ ਰੋਡ ਪਿੰਡ ਸਰਾਏ ਨਾਗਾ ਕੋਲ ਬਿਜਲੀ ਵਿਭਾਗ ਖਿਲਾਫ ਧਰਨਾ ਦਿੱਤਾ ਗਿਆ। ਦਰਅਸਲ ਪਿਛਲੇ ਸਮੇਂ ਜ਼ਿਲ੍ਹਾ ਮੁਕਤਸਰ ਦੇ ਪਿੰਡਾਂ ਵਿੱਚ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਹੋ ਗਏ ਸੀ।