ਬੋਰਵੈੱਲ 'ਚ ਡਿੱਗਣ ਤੋਂ ਪਹਿਲਾਂ ਇਸ ਤਰ੍ਹਾਂ ਵਿਹੜੇ 'ਚ ਖੇਡਦਾ ਸੀ ਫ਼ਤਹਿਵੀਰ, ਵੇਖੋ ਤਸਵੀਰਾਂ
ਵੇਖੋ ਹੋਰ ਤਸਵੀਰਾਂ।
ਦੱਸ ਦੇਈਏ ਫ਼ਤਹਿਵੀਰ ਸਿੰਘ ਵੀਰਵਾਰ ਸ਼ਾਮ ਬੋਰਵੈੱਲ ਵਿੱਚ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਲਈ 6 ਦਿਨਾਂ ਤਕ ਪ੍ਰਸ਼ਾਸਨ ਤੇ NDRF ਦੀਆਂ ਟੀਮਾਂ ਬਚਾਅ ਕਾਰਜ ਕਰਦੀਆਂ ਰਹੀਆਂ, ਪਰ ਆਖ਼ਰ ਬੋਰਵੈੱਲ ਵਿੱਚੋਂ ਬੱਚੇ ਦੀ ਲਾਸ਼ ਕੱਢੀ ਗਈ।
ਇਸ ਵੀਡੀਓ ਵਿੱਚ ਤਾਂ ਫ਼ਤਹਿਵੀਰ ਹੱਸਦਾ-ਖੇਡਦਾ ਨਜ਼ਰ ਆ ਰਿਹਾ ਹੈ, ਪਰ ਹੁਣ ਮਾਪਿਆਂ ਦੇ ਵਿਹੜਾ ਕਦੀ ਫ਼ਤਹਿ ਦੀਆਂ ਕਿਲਕਾਰੀਆਂ ਨਹੀਂ ਗੂੰਜਣਗੀਆਂ।
ਵੀਡੀਓ ਵਿੱਚ ਇੱਕ ਮਹਿਲਾ ਬੋਲ ਰਹੀ ਹੈ ਕਿ ਇੱਕ ਦਿਨ ਫ਼ਤਹਿ ਟਾਇਰ ਵਿੱਚ ਹਵਾ ਭਰਨ ਵਾਲਾ ਪੰਪ ਚੁੱਕੀ ਫਿਰਦਾ ਸੀ ਤੇ ਸਕੂਟਰੀ ਵਿੱਚ ਹਵਾ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਵੀਡੀਓ ਵਿੱਚ ਫ਼ਤਹਿਵੀਰ ਪਾਨੇ ਨਾਲ ਕਾਰ ਦੇ ਟਾਇਰ ਬਦਲਣ ਦੀ ਕੋਸ਼ਿਸ਼ ਕਰ ਰਿਹਾ।
ਇਸੇ ਦੌਰਾਨ ਫ਼ਤਹਿਵੀਰ ਦੀ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਫ਼ਤਹਿਵੀਰ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ।
ਫ਼ਤਹਿਵੀਰ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਉਸ ਮਾਸੂਮ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਸੰਗਰੂਰ ਵਿੱਚ 6 ਦਿਨਾਂ ਤਕ ਡੂੰਗੇ ਬੋਰਵੈੱਲ ਵਿੱਚ ਫਸਿਆ ਫ਼ਤਹਿਵੀਰ ਹੁਣ ਕਦੇ ਮਾਪਿਆਂ ਦੀ ਗੋਦ ਵਿੱਚ ਨਹੀਂ ਖੇਡ ਸਕੇਗਾ।