ਧਾਰਮਿਕ ਨਾਟਕ ਖ਼ਿਲਾਫ਼ ਪੰਜਾਬ 'ਚ ਥਾਂ-ਥਾਂ ਧਰਨੇ, ਜਲੰਧਰ 'ਚ ਫਾਇਰਿੰਗ
ਇਸ ਦੌਰਾਨ ਗੋਲ਼ੀਆਂ ਵੀ ਚਲਾਈਆਂ ਗਈਆਂ। ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਹਵਾਈ ਫਾਇਰ ਕੀਤੇ।
Download ABP Live App and Watch All Latest Videos
View In Appਇਸ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਾ NH-1 ਫਗਵਾੜਾ ਵਿੱਚ ਬੰਦ ਕੀਤਾ ਗਿਆ। ਕਈ ਥਾਈਂ ਬੱਸਾਂ ਵੀ ਰੋਕੀਆਂ ਗਈਆਂ।
ਕਈ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਕੇਬਲ ਆਪਰੇਟਰਾਂ ਨੂੰ ਸੀਰੀਅਲ ਦਾ ਟੈਲੀਕਾਸਟ ਰੋਕਣ ਲਈ ਹੁਕਮ ਦੇ ਦਿੱਤੇ ਹਨ।
ਜਲੰਧਰ ਵਿੱਚ ਕਈ ਥਾਈਂ ਧਰਨੇ ਲਾਏ ਗਏ ਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ। ਨਕੋਦਰ ਵਿੱਚ ਦੁਕਾਨਾਂ ਬੰਦ ਕਰਾਉਣ ਗਏ ਨੌਜਵਾਨਾਂ ਦੀ ਦੁਕਾਨਦਾਰਾਂ ਨਾਲ ਝੜਪ ਹੋਈ।
ਇਸ ਦੇ ਚੱਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ ਤੇ ਫ਼ਿਰੋਜ਼ਪੁਰ ‘ਚ ਬੰਦ ਕਰਕੇ ਬਾਜ਼ਾਰਾਂ ‘ਚ ਸੰਨਾਟਾ ਛਾਇਆ ਹੋਇਆ ਹੈ। ਮੁਹਾਲੀ ਵਿੱਚ ਵੀ ਕਿਤ-ਕਿਸੇ ਇਸ ਦਾ ਅਸਰ ਵੇਖਣ ਨੂੰ ਮਿਲਿਆ।
ਜਲੰਧਰ: ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ‘ਚ ਭਗਵਾਨ ਵਾਲਮੀਕਿ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਵਾਲਮੀਕਿ ਸਮਾਜ ਵੱਲੋਂ 7 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
ਟੀਵੀ ਸੀਰੀਅਲ ਬੰਦ ਦੀ ਮੰਗ ਕਰ ਰਹੇ ਸਮਾਜ ਦਾ ਕਹਿਣਾ ਹੈ ਕਿ ਇਸ ਸੀਰੀਅਲ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਜਿਸ ਕਰਕੇ ਲੋਕਾਂ ‘ਚ ਗੁੱਸਾ ਹੈ।
- - - - - - - - - Advertisement - - - - - - - - -