ਇਹ ਹੈ ਸਰਕਾਰੀ ਸਕੂਲਾਂ ਦਾ ਹਾਲ, ਕੇਜਰੀਵਾਲ ਬਨਾਮ ਕੈਪਟਨ ਰਾਜ
ਸਕੂਲ ਦੀ ਬਿਜਲੀ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਹੈ। ਬਿੱਲ ਦੀ ਅਦਿਗਾਈ ਨਾ ਹੋਣ ਕਾਰਨ ਬਿਜਲੀ ਵਿਭਾਗ ਵਾਲੇ ਮੀਟਰ ਪੁੱਟ ਕੇ ਲੈ ਗਏ। ਮਹਿਕਮੇ ਵੱਲ ਸਕੂਲ ਦਾ ਕਰੀਬ 28 ਹਜ਼ਾਰ ਰੁਪਏ ਬਿੱਲ ਬਕਾਇਆ ਹੈ। ਬਿਜਲੀ ਨਾ ਹੋਣ ਕਰਕੇ ਸਾਫ ਪਾਣੀ ਲਈ ਆਰਓ ਸਿਸਟਮ ਨਹੀਂ ਚੱਲ ਰਿਹਾ ਜਿਸ ਕਰਕੇ ਬੱਚੇ ਨਲਕੇ ਦਾ ਪਾਣੀ ਪੀਣ ਲਈ ਮਜਬੂਰ ਹਨ। ਕੰਪਿਊਟਰ ਦੀ ਪੜ੍ਹਾਈ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਪੰਜਾਬ ਸਰਕਾਰ ਦੇ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਦਾਅਵਿਆਂ ਦੀ ਉਦੋਂ ਪੋਲ ਖੁੱਲ੍ਹੀ ਜਦੋਂ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਖੱਚੜਾਂ ਦੇ ਸਰਕਾਰੀ ਮਿਡਲ ਸਕੂਲ ਦੀ ਹਾਲਤ ਸਭ ਦੇ ਸਾਹਮਣੇ ਆਈ।
ਖੇਡਾਂ ਤੋਂ ਲੈ ਕੇ ਆਡੋਟੋਰੀਅਮ ਤਕ, ਹਰ ਪਾਸੇ ਨਵਾਂ ਢਾਂਚਾ ਤੇ ਸਾਫ ਸੁਥਰਾ ਮਾਹੌਲ ਸਿਰਜਿਆ ਗਿਆ ਹੈ।
ਵੇਖੋ ਹੋਰ ਤਸਵੀਰਾਂ।
ਪੰਜਾਬ ਸਰਕਾਰ ਨੂੰ ਜੇ ਸੂਬੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੈ ਤਾਂ ਉਸ ਨੂੰ ਆਪਣੇ ਸੂਬੇ ਵਿੱਚ ਇਹੇ ਜਿਹੇ ਸਕੂਲ ਮੁਹੱਈਆ ਕਰਾਉਣੇ ਪੈਣਗੇ ਜਿੱਥੇ ਲੋਕ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਲਈ ਮਜਬੂਰ ਹੋ ਜਾਣ।
ਇੱਥੋਂ ਤਕ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਜਿੰਮ ਤੇ ਸਵਿਮਿੰਗ ਪੂਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।
ਇਹ ਤਸਵੀਰਾਂ ਦਿੱਲੀ ਦੇ ਇੱਕ ਸਰਕਾਰੀ ਸਕੂਲ ਦੀਆਂ ਹਨ। ਇਨ੍ਹਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੱਚਿਆਂ ਨੂੰ ਸਾਫ ਤੇ ਸ਼ੁੱਧ ਵਾਤਾਵਰਨ ਦੇਣ ਲਈ ਹਰ ਸਹੂਲਤ ਮੁਹੱਈਆ ਕਰਾਈ ਗਈ ਹੈ।
ਇਸ ਦੇ ਉਲਟ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤਾਂ ਰਾਜ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ।
ਸਕੂਲ ਨੂੰ ਕੋਈ ਵਿਸ਼ੇਸ਼ ਗਰਾਂਟ ਨਹੀਂ ਦਿੱਤੀ ਜਾਂਦੀ, ਜਿਸ ਨਾਲ ਸਕੂਲ ਦੇ ਖ਼ਰਚੇ ਪੂਰਾ ਨਹੀਂ ਹੋ ਪਾਉਂਦੇ।
ਗੁਰਪ੍ਰੀਤ ਕੌਰ- ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਏ ਤਾਂ ਲੋਕਾਂ ਦੇ ਸਰਕਾਰੀ ਸਕੂਲਾਂ ਪ੍ਰਤੀ ਨਜ਼ਰੀਆ ਬਹੁਤਾ ਠੀਕ ਨਹੀਂ। ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਵੱਧ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਜ਼ਿਆਦਾ ਪਸੰਦ ਕਰਦੇ ਹਨ। ਸਰਕਾਰੀ ਸਕੂਲਾਂ ਦੀ ਹਾਲਤ ’ਤੇ ਹਮੇਸ਼ਾ ਹੀ ਸਵਾਲ ਉੱਠਦੇ ਆਏ ਸਨ।