ਗੁਰਦਾਸਪੁਰ ਟਰੱਕ ਲੈ ਕੇ ਨਿਕਲੇ ਸੰਨੀ ਦਿਓਲ, ਭਰਾ ਬੌਬੀ ਦਿਓਲ ਨੇ ਵੀ ਕੀਤੀ ਸਵਾਰੀ
ਸਨੀ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਪਿੱਛੋਂ ਰੋਡ ਸ਼ੋਅ ਕੀਤਾ ਗਿਆ।
Download ABP Live App and Watch All Latest Videos
View In Appਬੀਜੇਪੀ ਨੇ ਰੋਡ ਸ਼ੋਅ ਨੂੰ ਸਫ਼ਲ ਬਣਾਉਣ ਲਈ ਪੂਰੀ ਤਿਆਰੀ ਕੀਤੀ ਹੈ।
ਰੋਡ ਸ਼ੋਅ ਗੁਰਦਾਸਪੁਰ ਦੇ ਕਾਹਨੂਵਾਨ ਤੋਂ ਸ਼ੁਰੂ ਹੋ ਕੇ ਪਠਾਨਕੋਟ ਵਿੱਚ ਖ਼ਤਮ ਹੋਏਗਾ।
ਸਨੀ ਦੇ ਨਾਲ-ਨਾਲ ਬੌਬੀ ਦਿਓਲ ਵੀ ਉਸ ਦੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਵਿੱਚ ਸਭ ਤੋਂ ਵੱਡਾ ਰੋਡ ਸ਼ੋਅ ਹੈ।
ਇਹ ਰੋਡ ਸ਼ੋਅ ਰਾਤ ਦੇ ਕਰੀਬ 10 ਵਜੇ ਤਕ ਚੱਲੇਗਾ।
ਡੇਰਾ ਬਾਬਾ ਨਾਨਾਕ ਵਿੱਚ ਸਨੀ ਦਿਓਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਨਾਲ ਬਣ ਰਹੇ ਲਾਂਘੇ ਨਾਲ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ।
50 ਕਿਲੋਮੀਟਰ ਲੰਮਾ ਇਹ ਰੋਡ ਸ਼ੋਅ ਦੁਪਹਿਰ 12 ਵਜੇ ਸ਼ੁਰੂ ਹੋਇਆ।
ਇਸ ਮੌਕੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਨਾਲ ਸਨ।
ਆਪਣੀ ਸੁਪਰਹਿੱਟ ਫ਼ਿਲਮ 'ਗ਼ਦਰ' ਦੀ ਯਾਦ ਦਿਵਾਉਂਦਿਆਂ ਸਨੀ ਦਿਓਲ ਟਰੱਕ ਦੀ ਛੱਤ 'ਤੇ ਬੈਠ ਕੇ ਰੋਡ ਸ਼ੋਅ ਕਰ ਰਹੇ ਹਨ।
ਸਨੀ ਦਿਓਲ ਦਾ ਰੋਡ ਸ਼ੋਅ ਬੇਹੱਦ ਖ਼ਾਸ ਅੰਦਾਜ਼ ਵਿੱਚ ਚੱਲ ਰਿਹਾ ਹੈ।
ਗੁਰਦਾਸਪੁਰ: ਬੀਜੇਪੀ ਉਮੀਦਵਾਰ ਸਨੀ ਦਿਓਲ ਆਪਣੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਅੱਜ ਉਨ੍ਹਾਂ ਗੁਰਦਾਸਪੁਰ ਵਿੱਚ ਰੋਡ ਸ਼ੋਅ ਕੀਤਾ।
- - - - - - - - - Advertisement - - - - - - - - -