ਹਰਸਿਮਰਤ ਬਾਦਲ ਦੀ ਰੈਲੀ 'ਚ ਹੰਗਾਮਾ, ਕਾਲੀਆਂ ਝੰਡੀਆਂ ਨਾਲ ਵਿਰੋਧ
ਬਾਦਲ ਕਹਿੰਦੀ ਹੈ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ।
ਇੰਨਾ ਹੰਗਾਮਾਂ ਹੋਣ ਕਾਰਨ ਹਰਸਿਮਰਤ ਨੇ ਫ਼ਤਹਿ ਬੁਲਾ ਕੇ ਸਭਾ ਖ਼ਤਮ ਕਰ ਦਿੱਤੀ।
ਸਭਾ ਦੇ ਦੂਜੇ ਪਾਸਿਓਂ ਇੱਕ ਬਜ਼ੁਰਗ ਹਰਸਿਮਰਤ ਬਾਦਲ ਨੂੰ ਕਾਲੀ ਝੰਡੀ ਦਿਖਾਉਂਦਾ ਹੈ ਤਾਂ ਹਰਸਿਮਰਤ ਬਾਦਲ ਵੀ ਤੈਸ਼ ਵਿੱਚ ਆ ਜਾਂਦੀ ਹੈ।
ਹਰਸਿਮਰਤ ਬਾਦਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਿਕਾਉਣ ਲਈ ਇਹ ਵੀ ਕਹਿ ਰਹੀ ਹੈ ਕਿ ਕੁਝ ਕੰਮ ਤਾਂ ਰੁਕ ਜਾਂਦੇ ਨੇ ਅਗਲੀ ਵਾਰ ਉਹ ਵੀ ਹੋ ਜਾਣਗੇ।
ਇੰਨੇ ਵਿੱਚ ਹਰਸਿਮਰਤ ਬਾਦਲ ਦਾ ਇੱਕ ਸਮਰਥਕ ਤੈਸ਼ ਵਿੱਚ ਆ ਜਾਂਦਾ ਹੈ ਤੇ ਵਿਰੋਧੀ ਨਾਲ ਹੱਥੋਪਾਈ ਕਰਨ ਲੱਗ ਜਾਂਦਾ ਹੈ।
ਇੱਥੇ ਚੋਣ ਸਭਾ ਨੂੰ ਸੰਬੋਧਨ ਕਰਨ ਦੌਰਾਨ ਹਰਸਿਮਰਤ ਨੇ ਬਾਦਲ ਸਰਕਾਰ ਤੇ ਆਪਣੇ ਕੀਤੇ ਕੰਮਾਂ ਦੀ ਸਿਫਤ ਕਰ ਰਹੀ ਸੀ ਤਾਂ ਕੁਝ ਵਿਅਕਤੀ ਇਸ ਤੋਂ ਅਸਹਿਮਤ ਹੋ ਕੇ ਰੋਸ ਜਤਾਉਣ ਲੱਗਦੇ ਹਨ।
ਬਠਿੰਡਾ: ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਹਰਸਿਮਰਤ ਬਾਦਲ ਦਾ ਚੋਣ ਪ੍ਰਚਾਰ ਦੌਰਾਨ ਖਾਸਾ ਵਿਰੋਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਦੇ ਭੁੱਚੋ ਮੰਡੀ ਨੇੜੇ ਪਿੰਡ ਖੇਮੂਆਣਾ ਵਿੱਚ ਪਹੁੰਚੀ ਸੀ।