ਹਰਸਿਮਰਤ ਨੇ ਰੱਖੀ ਪਤੀ ਸੁਖਬੀਰ ਦੀ ਲੱਜ, ਮੋਦੀ ਦੀ ਰੈਲੀ ਦੌਰਾਨ ਦਿੱਸੀ ਪ੍ਰਾਹੁਣਾਚਾਰੀ 'ਚ ਕਮੀ
ਮੋਦੀ ਨੇ ਸੁਖਬੀਰ ਨਾਲ ਹੱਥ ਮਿਲਾਉਣ ਲਈ ਅੱਗੇ ਕਰ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਧਿਆਨ ਨਾ ਪਿਆ। ਇਹ ਦੇਖ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੌਕਾ ਸੰਭਾਲਿਆ।
ਉਨ੍ਹਾਂ ਤੁਰੰਤ ਆਪਣੇ ਪਤੀ ਦੀ ਬਾਂਹ ਫੜਦਿਆਂ ਪੀਐਮ ਮੋਦੀ ਨਾਲ ਹੱਥ ਮਿਲਾਉਣ ਲਈ ਅੱਗੇ ਕਰਵਾ ਦਿੱਤੀ ਤੇ ਮਾਮਲਾ ਗੰਭੀਰ ਹੋਣ ਤੋਂ ਟਾਲ ਦਿੱਤਾ।
ਸੁਖਬੀਰ ਬਾਦਲ ਦਾ ਧਿਆਨ ਫ਼ੋਟੋ ਖਿੱਚਵਾਉਣ ਵੱਲ ਸੀ ਪਰ ਉੱਧਰ ਪੀਐਮ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਸੇ ਲੋਈ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕਰ ਦਿੱਤਾ।
ਬੀਜੇਪੀ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਚੁੱਕੇ ਸਵਰਨ ਸਲਾਰੀਆ ਨੇ ਲੋਈ ਹੇਠੋਂ ਚੁੱਕ ਸੁਖਬੀਰ ਬਾਦਲ ਨੂੰ ਫੜਾ ਦਿੱਤੀ।
ਮੋਦੀ ਨੂੰ ਸਨਮਾਨਤ ਕਰਨ ਲਈ ਅਕਾਲੀ ਤੇ ਬੀਜੇਪੀ ਦੇ ਲੀਡਰ ਇਕੱਠੇ ਹੋਏ ਸਨ ਕਿ ਅਚਾਨਕ ਉਨ੍ਹਾਂ ਨੂੰ ਭੇਟ ਕਰਨ ਲਈ ਲਿਆਂਦੀ ਲੋਈ ਹੇਠਾਂ ਡਿੱਗ ਜਾਂਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੌਰਾਨ ਅਕਾਲੀ ਤੇ ਬੀਜੇਪੀ ਲੀਡਰਾਂ ਦੀ ਪ੍ਰਾਹੁਣਾਚਾਰੀ ਵਿੱਚ ਕਮੀ ਦੇਖਣ ਨੂੰ ਮਿਲੀ।