ਪਹਿਲੀ ਵਾਰ ਕੋਰਟ 'ਚ ਏਬੀਪੀ ਸਾਂਝਾ ਦੇ ਕੈਮਰੇ ਨੇ ਫੜਿਆ ਹਨੀਪ੍ਰੀਤ ਦਾ ਚਿਹਰਾ
ਹਨੀਪ੍ਰੀਤ ਤੇ ਬਾਕੀ ਮੁਲਜ਼ਮਾਂ ਨੂੰ ਹਿੰਸਾ ਦੀ ਸਾਜਿਸ਼ ਰਚਣ, ਦੰਗਾ ਭੜਕਾਉਣ ਤੇ ਸੂਬਾ ਸਰਕਾਰ ਦੇ ਵਿਰੁੱਧ ਤਖ਼ਤਾ ਪਲਟਣ ਦੀ ਕੋਸ਼ਿਸ਼ ਦੇ ਇਲਜ਼ਾਮ ਚਾਰਜਸ਼ੀਟ ਵਿੱਚ ਲਾਏ ਗਏ ਹਨ।
Download ABP Live App and Watch All Latest Videos
View In App25 ਅਗਸਤ 2017 ਨੂੰ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਚਕੂਲਾ ਵਿੱਚ ਡੇਰਾ ਸਮਰਥਕਾਂ ਜੰਮ ਕੇ ਭੰਨਤੋੜ ਤੇ ਅੱਗਜ਼ਨੀ ਕੀਤੀ ਸੀ। ਪੁਲਿਸ ਤੇ ਫ਼ੌਜ ਵੱਲੋਂ ਕੀਤੀ ਫਾਇਰਿੰਗ ਵਿੱਚ 32 ਲੋਕਾਂ ਦੀ ਜਾਨ ਚਲੀ ਗਈ ਸੀ।
ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੂਰਾ ਰਿਕਾਰਡ ਮਿਲਣ ਤੋਂ ਬਾਅਦ ਅਗਲੀ ਪੇਸ਼ੀ 'ਤੇ ਉਹ ਦੋਸ਼ ਤੈਅ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ ਨਾਲ ਬਹਿਸ ਕਰਨਾ ਚਾਹੁਣਗੇ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਫਿਲਹਾਲ ਦੋਸ਼ ਤੈਅ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਤੋਂ ਪਹਿਲਾਂ ਅੱਜ ਹਨੀਪ੍ਰੀਤ ਤੇ ਉਸ ਦੀ ਸਾਥਣ ਸਰਬਜੀਤ ਨੂੰ ਅੰਬਾਲਾ ਤੋਂ ਪੰਚਕੂਲਾ ਅਦਾਲਤ ਲਿਆਂਦਾ ਗਿਆ। ਹਨੀਪ੍ਰੀਤ ਨੇ ਕਾਲੇ ਰੰਗ ਦਾ ਸੂਟ ਤੇ ਸਲੇਟੀ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਵਾਰੀ ਆਉਣ ਤਕ ਹਨੀਪ੍ਰੀਤ ਨੂੰ ਬਖ਼ਸ਼ੀਖਾਨੇ ਬਿਠਾਇਆ ਗਿਆ ਤੇ ਉੱਥੇ ਉਸ ਨੇ ਚਾਹ ਵੀ ਪੀਤੀ।
ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਕਿਹਾ ਕਿ ਮੁਲਜ਼ਮ ਪੱਖ ਨੂੰ ਪੂਰਾ ਰਿਕਾਰਡ ਦਿੱਤਾ ਜਾਵੇ।
ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ ਪੱਤਰ ਦੇ ਸਿਰਫ 150 ਪੇਜ ਹੀ ਦਿੱਤੇ ਗਏ ਸਨ।
ਅੱਜ ਪੰਚਕੂਲਾ ਹਿੰਸਾ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਜਾਣੇ ਸਨ ਪਰ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਪੂਰੀ ਚਾਰਜਸ਼ੀਟ ਨਹੀਂ ਦਿੱਤੀ ਗਈ ਹੈ।
ਪੰਚਕੂਲਾ ਹਿੰਸਾ ਮਾਮਲੇ 'ਚ ਹਨੀਪ੍ਰੀਤ ਸਮੇਤ 15 ਮੁਲਜ਼ਮਾਂ ਨੂੰ ਅੱਜ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
- - - - - - - - - Advertisement - - - - - - - - -