ਸਿੱਖ ਰੈਜ਼ੀਮੈਂਟ ਦਾ ਚੀਨੀ ਫੌਜੀਆਂ ਨਾਲ 'ਦਸਤ ਪੰਜਾ', ਵੇਖੋ ਖਾਸ ਤਸਵੀਰਾਂ
ਪੇਇਚਿੰਗ: ਡੋਕਲਾਮ ਵਿਵਾਦ ਕਰਕੇ ਭਾਰਤ-ਚੀਨ ਰਿਸ਼ਤੇ ਨੂੰ ਕਾਫੀ ਤਣਾਓ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਚੀਨ ਨੇ ਭਾਰਤ ਵੱਲ ਦੋਸਤੀ ਦਾ ਕਦਮ ਵਧਾਇਆ।
ਇਸ 7ਵੇਂ ਫੌਜੀ ਅਭਿਆਸ ਨੂੰ ‘ਹੈਂਡ-ਇਨ-ਹੈਂਡ’ ਦਾ ਨਾਂ ਦਿੱਤਾ ਗਿਆ।
ਅੱਤਵਾਦ ਖ਼ਿਲਾਫ਼ 10 ਤੋਂ 23 ਦਸੰਬਰ ਤਕ ਭਾਰਤ-ਚੀਨ ਸਾਂਝੀਆਂ ਜੰਗੀ ਮਸ਼ਕਾਂ ਕਰਵਾਈਆਂ ਗਈਆਂ।
ਅਧਿਕਾਰੀ ਤੇ ਜਵਾਨ ਬਿਨਾਂ ਝਿਜਕੇ ਇੱਕ-ਦੂਜੇ ਦੀ ਕੈਂਟੀਨ ਵਿੱਚ ਜਾਂਦੇ ਤੇ ਭੋਜਨ ਦਾ ਆਨੰਦ ਮਾਣਦੇ।
14 ਦਿਨਾਂ ਦੇ ਅਭਿਆਸ ਵਿੱਚ ਜਵਾਨਾਂ ਨੇ ਫਾਈਟਰ ਸਿਖਲਾਈ ਦੇ ਇਲਾਵਾ ਇੱਕ-ਦੂਜੇ ਦੇ ਸੱਭਿਆਚਾਰ ਨੂੰ ਸਮਝਣ ਦੇ ਵੀ ਯਤਨ ਕੀਤੇ।
ਇਸ ਦੌਰਾਨ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਮਿਲ ਕੇ ਚੜ੍ਹਾਈ, ਸ਼ੂਟਿੰਗ, ਬੰਧਕ ਨੂੰ ਛੁਡਾਉਣਾ, ਘੇਰਾਬੰਦੀ, ਖੋਜ ਅਭਿਆਨ, ਅੱਤਵਾਦੀ ਟਿਕਾਣਿਆਂ ’ਤੇ ਛਾਪਾ ਮਾਰਨਾ ਤੇ ਖੂਫੀਆ ਜਾਣਕਾਰੀ ਇਕੱਤਰ ਕਰਨ ਵਰਗੇ ਅਭਿਆਸ ਕੀਤੇ।
ਯਾਦ ਰਹੇ ਕਿ ਇਹ ਮਸ਼ਕਾਂ 73 ਦਿਨਾਂ ਤਕ ਚੱਲੇ ਡੋਕਲਾਮ ਵਿਰੋਧ ਦੇ ਇੱਕ ਸਾਲ ਬਾਅਦ ਹੋਈਆਂ ਹਨ।
ਅਭਿਆਸ ਦੌਰਾਨ ਦੋਵਾਂ ਦੇਸ਼ਾਂ ਦੇ ਜਵਾਨਾਂ ਵਿਚਾਲੇ ਦੋਸਤੀ ਨਜ਼ਰ ਆਈ।
ਵੇਖੋ ਹੋਰ ਤਸਵੀਰਾਂ।
ਭਾਰਤੀ ਫੌਜ ਨੇ ਇਸ ਅਭਿਆਸ ਨੂੰ ਬੇਹੱਦ ਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਮੇਲ-ਜੋਲ ਵਧਿਆ ਹੈ।
ਐਤਵਾਰ ਨੂੰ ਸਿੱਖ ਰੈਜ਼ੀਮੈਂਟ ਇਲੈਵਨ ਸਿਖਲਾਈ ਦੀ ਸਮਾਪਤੀ ਹੋ ਗਈ।