ਕਿਸਾਨ ਦੀ ਹੋਣੀ! ਨਾ ਕੰਡਾ ਨਾ ਵੱਟਾ 50 ਦਾ ਗੱਟਾ
ਪੰਜਾਬ ਹੋਵੇ ਭਾਵੇਂ ਹਰਿਆਣਾ ਆਲੂ ਉਤਪਾਦਕ ਕਿਸਾਨਾਂ ਦੀ ਕਹਾਣੀ ਵਿੱਚ ਕੋਈ ਫਰਕ ਨਹੀਂ ਹੈ। ਚੰਗੀ ਫਸਲ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਫਾਇਦਾ ਇੱਕ ਪਾਸੇ ਲਾਗਤ ਤੱਕ ਵਾਪਸ ਨਹੀਂ ਮੁੜ ਰਹੀ।
ਇਨੈਲੋ ਵਿਧਾਇਕ ਨੇ ਸਰਕਾਰ ਦੇ ਮੰਤਰੀਆਂ ਨੂੰ ਕਿਸਾਨਾਂ ਦੀ ਤਰਸਯੋਗ ਹੋ ਚੁੱਕੀ ਹਾਲਤ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਪਰ ਫਸਲ ਦੇ ਬਾਵਜੂਦ ਆਖਰ ਕਿਸਾਨ ਕਿਉਂ ਰੁਲ ਰਹੇ ਹਨ। ਸਰਕਾਰ ਇਸ ਦਾ ਜਵਾਬ ਦੇਵੇ।
ਇਨੈਲੋ ਵਿਧਾਇਕ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਕਿਸਾਨ ਵਿਰੋਧੀ ਹੈ। ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਹਾਲਤ ਇਹ ਹੈ ਕਿ ਸੂਬੇ ਦੇ ਕਿਸਾਨ ਸੜਕਾਂ ਉੱਤੇ ਆਲੂ ਸੁੱਟਣ ਲਈ ਮਜ਼ਬੂਰ ਹਨ। ਹਰਿਆਣਾ ਸਰਕਾਰ ਨੂੰ ਆਲੂ ਉਤਪਾਦਕ ਕਿਸਾਨਾਂ ਹਾਲਤ ਵਿਖਾਉਣ ਲਈ ਕੱਟੇ ਲੈ ਕੇ ਹਰਿਆਣਾ ਵਿਧਾਨ ਸਭਾ ਦੇ ਬਾਹਰ ਆਲੂ ਵੇਚ ਰਹੇ ਹਨ।
ਚੰਡੀਗੜ੍ਹ: 'ਨਾ ਕੰਡਾ ਨਾ ਵੱਟਾ 50 ਦਾ ਗੱਟਾ', ਇਸ ਬੈਨਰ ਹੇਠ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਹਰਿਆਣਾ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਆਲੂ ਦੀਆਂ ਬੋਰੀਆਂ ਨੂੰ ਨਾਲ ਲੈ ਕੇ ਇਨੈਲੋ ਦੇ ਆਗੂਆਂ ਨੇ ਵਿਧਾਨ ਸਭਾ ਦੇ ਬਾਹਰ ਡੇਰੇ ਲਾਏ ਹੋਏ ਹਨ। ਇਨ੍ਹਾਂ ਹੀ ਨਹੀਂ ਵਿਧਾਇਕਾਂ ਤੇ ਮੰਤਰੀਆਂ ਨੂੰ 50 ਰੁਪਏ ਕਿੱਲੋ ਦੇ ਹਿਸਾਬ ਨਾਲ ਆਲੂ ਵੇਚ ਰਹੇ ਹਨ।