IndVsAus: ਮੁਹਾਲੀ ਸਟੇਡੀਅਮ ਪਹੁੰਚੀਆਂ ਭਾਰਤ ਤੇ ਆਸਟ੍ਰੇਲੀਆ ਟੀਮਾਂ, ਵੇਖੋ ਤਸਵੀਰਾਂ
ਵਿਸ਼ਵ ਕੱਪ ਦੇ ਲਿਹਾਜ਼ ਨਾਲ ਇਹ ਭਾਰਤ ਲਈ ਕਾਫੀ ਅਹਿਮ ਸੀਰੀਜ਼ ਮੰਨੀ ਜਾ ਰਹੀ ਹੈ। ਅਜਿਹੇ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਸੰਘਰਸ਼ ਉਸ ਲਈ ਚੰਗੀ ਗੱਲ ਨਹੀਂ।
Download ABP Live App and Watch All Latest Videos
View In Appਚੌਥੇ ਵਨਡੇਅ ਵਿੱਚ ਆਸਟ੍ਰੇਲੀਆ ਦੀਆਂ ਨਜ਼ਰਾਂ ਸੀਰੀਜ਼ ਵਿੱਚ 2-2 ਦੀ ਬਰਾਬਰੀ ਕਰਨ ’ਤੇ ਹੋਣਗੀਆਂ ਪਰ ਮੇਜ਼ਬਾਨ ਭਾਰਤ ਜ਼ਖ਼ਮੀ ਸ਼ੇਰ ਵਾਂਗ ਸੀਰੀਜ਼ ਵਿੱਚ ਤੀਜੀ ਜਿੱਤ ਹਾਸਲ ਕਰਨ ਲਈ ਕਾਹਲਾ ਹੋਏਗਾ।
ਵਰਲਡ ਕੱਪ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਨੇ ਟੀਮ ਮੈਨੇਜਮੈਂਟ ਤੇ ਚੋਣ ਕਰਨ ਵਾਲਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਵਿਰਾਟ ਕੋਹਲੀ ਨੂੰ ਛੱਡ ਕੇ ਟਾਪ ਆਰਡਰ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਕਾਰਨ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਦਰਸ਼ਕਾਂ ਭਾਰਤੀ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਲਾ ਰਹੇ ਹਨ। ਆਸਟ੍ਰੇਲੀਆ ਖਿਲਾਫ ਪਹਿਲੇ ਤਿੰਨ ਵਨਡੇਅ ਮੈਚਾਂ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਉਮੀਦ ਤੋਂ ਕਾਫੀ ਘੱਟ ਹੈ।
ਭਾਰਤ ਦੇ ਝੰਡੇ ਲੈ ਕੇ ਦੂਰੋਂ-ਦੂਰੋਂ ਟੀਮ ਇੰਡੀਆ ਨੂੰ ਸਪੋਰਟ ਕਰਨ ਲਈ ਦਰਸ਼ਕ ਪੁੱਜੇ ਹੋਏ ਹਨ। ਇਸ ਦੌਰਾਨ ਸਾਬਕਾ ਕਪਤਾਨ ਮਹਿੰਦਰ ਧੋਨੀ ਦਾ ਫੈਨ ਰਾਮ ਬਾਬੂ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਅੱਜ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਟੇਡੀਅਮ ਦੇ ਬਾਹਰ ਦਰਸ਼ਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
- - - - - - - - - Advertisement - - - - - - - - -