ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਲਾਈ ਪ੍ਰਦਰਸ਼ਨੀ, ਵੇਖੋ ਤਸਵੀਰਾਂ
ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਦੀ ਹੌਸਲਾਅਫਜ਼ਾਈ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰਾਂ ਵਾਂਗ ਫੌਜ, ਬੀਐਸਐਫ ਤੇ ਏਅਰਫੋਰਸ ਵਿੱਚ ਜਾ ਕੇ ਮੁਲਕ ਦੀ ਸੇਵਾ ਕਰਨਾ ਚਾਹੁੰਦੇ ਹਨ।
ਜ਼ਿਆਦਾਤਰ ਬੱਚਿਆਂ ਦਾ ਇਹੋ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਜਾ ਕੇ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਵਧਦੀ ਹੈ।
ਬੀਐਸਐਫ ਹੈਡਕੁਆਰਟਰ ਵਿੱਚ ਬਣੇ ਸਕੂਲ ਵਿੱਚ ਜਵਾਨਾਂ ਦੇ ਬੱਚੇ ਪੜ੍ਹਦੇ ਹਨ।
ਪ੍ਰਦਰਸ਼ਨੀ ਵੇਖਣ ਆਏ ਬੱਚਿਆਂ ਦਾ ਜੋਸ਼ ਵੇਖਣ ਵਾਲਾ ਸੀ। ਬੱਚਿਆਂ ਦਾ ਇਹੋ ਕਹਿਣਾ ਸੀ ਕਿ ਉਹ ਵੀ ਆਪਣੇ ਪਰਿਵਾਰਾਂ ਵਾਂਗ ਸੁਰੱਖਿਆ ਫੋਰਸਾਂ ਵਿੱਚ ਜਾ ਕੇ ਮੁਲਕ ਦੀ ਸੇਵਾ ਕਰਨਾ ਚਾਹੁੰਦੇ ਹਨ।
ਪੰਜਾਬ ਫਰੰਟੀਅਰ ਦੇ ਅਧਿਕਾਰੀ ਮਹੀਪਾਲ ਯਾਦਵ ਨੇ ਪ੍ਰੋਗਰਾਮ ਸ਼ੁਰੂ ਕਰਵਾਇਆ।
ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਹਫਤੇ ਤੋਂ ਚੱਲ ਰਹੇ ਪ੍ਰੋਗਰਾਮਾਂ ਦੇ ਆਖਰੀ ਦਿਨ ਲੱਗੀ ਪ੍ਰਦਰਸ਼ਨੀ ਵਿੱਚ ਬੀਐਸਐਫ ਸਕੂਲ ਦੇ ਬੱਚਿਆਂ ਦੇ ਨਾਲ-ਨਾਲ ਜਵਾਨ ਵੀ ਪਹੁੰਚੇ।
ਜਲੰਧਰ: ਕਾਰਗਿਲ ਜੰਗ ਦੀ ਯਾਦ ਵਿੱਚ ਅੱਜ ਬੀਐਸਐਫ ਦੇ ਪੰਜਾਬ ਫਰੰਟੀਅਰ ਵਿੱਚ ਹਥਿਆਰਾਂ ਤੇ ਸ਼ਹੀਦਾਂ ਦੀਆਂ ਫੋਟੋਆਂ ਦੀ ਪ੍ਰਦਰਸ਼ਨੀ ਲਾਈ ਗਈ।