'ਆਪ' ਦੇ ਕੱਢਿਆਂ ਨੂੰ ਇਕੱਠੇ ਕਰਨ 'ਚ ਖਹਿਰਾ ਹੋਏ ਕੁਝ ਹੱਦ ਤਕ ਸਫਲ
ਖਹਿਰਾ ਨੇ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਥੰਮ੍ਹ ਸੁੱਚਾ ਸਿੰਘ ਛੋਟੇਪੁਰ ਨੰ ਵੀ ਸੱਦਾ ਦਿੱਤਾ ਸੀ, ਪਰ ਉਹ ਨਹੀਂ ਆਏ।
ਡਾ. ਗਾਂਧੀ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤੇ ਜਾਣ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਡਾ. ਗਾਂਧੀ ਤੇ ਖਹਿਰਾ ਸਿਆਸੀ ਫਰੰਟ 'ਤੇ ਇੱਕਜੁੱਟ ਹੋਣ ਦੀਆਂ ਸੰਭਾਵਨਾਵਾਂ ਹੋਰ ਵਧ ਗਈਆਂ ਹਨ।
ਪੰਜਾਬ ਵਿੱਚ STF ਚੀਫ ਹਰਪ੍ਰੀਤ ਸਿੰਘ ਸਿੱਧੂ ਨੂੰ ਹਟਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਦਮ ਅਕਾਲੀ ਦਲ ਨੂੰ ਰਾਹਤ ਦੇਣ ਲਈ ਚੁੱਕਿਆ ਹੈ।
ਉਨ੍ਹਾਂ ਕਿਹਾ ਕ ਅਕਾਲੀ ਦਲ ਤੇ ਕਾਂਗਰਸ ਦੋਸਤਾਨਾ ਮੈਚ ਖੇਡ ਰਹੇ ਹਨ।
ਪੰਜਾਬ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਖਹਿਰਾ ਨੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਜੇ ਪੰਜਾਬ ਬਚਾਉਣਾ ਹੈ ਤਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਪਏਗਾ।
ਇਸ ਮੌਕੇ ਖਹਿਰਾ ਨੂੰ ਪਾਰਟੀ ਦੇ ਪੁਰਾਣੇ ਬਾਗ਼ੀ ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦਾ ਸਮਰਥਨ ਹਾਸਲ ਹੋਇਆ।
ਅੱਜ ਦੀ ਰੈਲੀ ਵਿੱਚ ਖਹਿਰਾ ਨੇ ਬੀਤੇ ਕੱਲ੍ਹ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਐਸਟੀਐਫ ਦੇ ਮੁਖੀ ਦੇ ਬਦਲਣ 'ਤੇ ਵੀ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਨਾਂ ਸਿੱਧੇ ਤੌਰ ’ਤੇ ਨਸ਼ਾ ਤਸਕਰਾਂ ਨਾਲ ਜੁੜਿਆ ਹੋਇਆ ਹੈ, ਫਿਰ ਕੀ ਕਾਰਨ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਵਾ ਰਹੀ ਜਦਕਿ ਅਦਾਲਤ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਲਾਹਪਾਹ ਹੋ ਚੁੱਕੀ ਹੈ ਕਿ ਮਜੀਠੀਆ ਨੂੰ ਰਾਹਤ ਕਿਉਂ ਦਿੱਤੀ ਗਈ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਟਿਆਲਾ ਵਿੱਚ ‘ਪੰਜਾਬੀ ਏਕਤਾ’ ਦੇ ਨਾਂਅ ਹੇਠ ਕਨਵੈਂਸ਼ਨ ਕੀਤੀ ਜਿਸ ਵਿੱਚ ਉਨ੍ਹਾਂ ਆਪਣੇ ਸਮਰਥਕਾਂ ਨੂੰ ਪੰਜਾਬ ਲਈ ਅੱਗੇ ਆ ਕੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।