ਮਹਿਲ ਕਲਾਂ 'ਚ 12 ਅਗਸਤ ਨੂੰ ਕ੍ਰਾਂਤੀ ਦਾ ਹੋਕਾ
ਪ੍ਰਚਾਰ ਸਮੇਂ ਐਕਸ਼ਨ ਕਮੇਟੀ ਵੱਲੋਂ 20 ਸਾਲਾਂ ਦੇ ਲੋਕ ਇਤਿਹਾਸ ਦੀ ਜਾਣਕਾਰੀ ਦਿੰਦੀ ਚੁਵਰਕੀ ਵੀ ਵੀਹ ਹਜਾਰ ਦੀ ਗਿਣਤੀ ਵਿੱਚ ਛਪਵਾਕੇ ਵੰਡੀ ਜਾ ਰਹੀ ਹੈ।ਅਜਾਦ ਰੰਗ ਮੰਚ ਬਰਨਾਲਾ(ਰਣਜੀਤ ਭੋਤਨਾ) ਦੀ ਅਗਵਾਈ ਹੇਠ ਨੁੱਕੜ ਨਾਟਕ 'ਕਰ ਲੋ ਦੁਨੀਆਂ ਮੁੱਠੀ ਮੇਂ'ਪੇਸ਼ ਕੀਤਾ ਜਾ ਰਿਹਾ ਹੈ।
ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਇਤਿਹਾਸਕ ਮੌਕੇ 'ਤੇ ਫਿਰਕੂ-ਫਾਸ਼ੀਵਾਦ ਹਾਕਮਾਂ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਦ੍ਰਿੜ੍ਹਤਾ ਨਾਲ ਵਿਰੋਧ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਤੇ ਪੰਜਾਬ ਯੂਨੀਵਰਿਸਟੀ ਵਿੱਚ ਫੀਸਾਂ ਵਿੱਚ ਵਾਧੇ ਖਿਲਾਫ ਸੰਘਰਸ਼ ਵਿੱਚ ਅਹਿਮ ਰੋਲ ਨਿਭਾਉਣ ਵਾਲੀ ਵਿਦਿਆਰਥਣ ਐਸ.ਐਫ.ਐਸ ਦੀ ਜਨਰਲ ਸਕੱਤਰ ਸਤਵਿੰਦਰ ਕੌਰ ਨੂੰ ਵੀ ਸਨਮਾਨਤ ਕੀਤਾ ਜਾਵੇਗਾ।
ਆਗੂਆਂ ਨੇ ਔਰਤਾਂ ਉੱਪਰ ਵਧ ਰਹੇ ਜਬਰ ਜੁਲਮ ਖਿਲ਼ਾਫ ਰੋਹਲੀ ਗਰਜ ਬੁਲੰਦ ਕਰਨ,ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵੱਲ ਕਾਫਲੇ ਬੰਨ੍ਹ ਪੁੱਜਣ ਲਈ ਹਰ ਕਿਸਮ ਦੀਆਂ ਤਿਆਰੀਆਂ 'ਚ ਜੁੱਟ ਜਾਣ ਦਾ ਆਗੂ ਟੀਮਾਂ ਨੂੰ ਜ਼ੋਰਦਾਰ ਸੱਦਾ ਦਿੱਤਾ।
12 ਅਗਸਤ ਮਹਿਲ ਕਲਾਂ ਦੀ ਧਰਤੀ ਵੱਲ ਹਰ ਪੱਖੋਂ ਮੁਕੰਮਲ ਤਿਆਰੀ ਫੰਡ, ਰਾਸ਼ਨ ਆਦਿ ਕਾਫਲੇ ਬੰਨਕੇ ਪੁੱਜਣ ਦੀ ਅਪੀਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਮੈਂਬਰਾਂ ਦੀ ਅਗਵਾਈ 'ਚ ਪ੍ਰਚਾਰ ਮੁਹਿੰਮ ਸਿਖਰਾਂ ਛੋਹ ਗਈ ਹੈ। ਐਕਸ਼ਨ ਕਮੇਟੀ ਦੀ ਅਗਵਾਈ 'ਚ ਜਨਤਕ ਜਥੇਬੰਦੀਆਂ ਖਾਸ ਕਰ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਸਹਿਯੋਗ ਨਾਲ ਸ਼ਹੀਦ ਕਿਰਨਜੀਤ ਕੌਰ ਦੇ ਪਿੰਡ ਮਹਿਲਕਲਾਂ ਵਿੱਚੋਂ ਘਰ-ਘਰ ਜਾ ਕੇ ਸਮਾਗਮ ਲਈ ਰਸਦਾਂ, ਆਰਥਿਕ ਸਹਿਯੋਗ ਨਾਲ ਬਹੁਤ ਹੁੰਗਾਰਾ ਮਿਲਿਆ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਨੂੰ ਭਾਵੇਂ 20 ਸਾਲ ਦਾ ਵਕਫਾ ਬੀਤ ਗਿਆ ਹੈ ਪਰ ਲੋਕ ਮਨਾਂ ਅੰਦਰ ਇਸ ਘਿਨਾਉਣੀ ਵਾਰਦਾਤ ਦੀ ਚੀਸ ਮੱਠੀ ਨਹੀਂ ਪਈ।
ਹਰ ਸਾਲ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵੱਲ ਹਜ਼ਾਰਾਂ ਜੁਝਾਰੂ ਮਰਦ ਔਰਤਾਂ ਦੇ ਕਾਫਲੇ ਔਰਤ ਮੁਕਤੀ ਦਾ ਚਿੰਨ੍ਹ ਆਪਣੀ ਜਾਂਬਾਜ਼ ਬਹਾਦਰ ਬੱਚੀ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਔਰਤ ਮੁਕਤੀ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਜ਼ੋਰਦਾਰ ਅਹਿਦ ਕਰਦੇ ਹਨ।
ਚੰਡੀਗੜ੍ਹ: ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 20ਵਾਂ ਸ਼ਰਧਾਂਜਲੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਕੀਤਾ ਜਾ ਰਿਹਾ ਹੈ।