ਸੰਗਰੂਰ 'ਚ ਚਾਰ ਪੀੜ੍ਹੀਆਂ ਨੇ ਇਕੱਠਿਆਂ ਪਾਈ ਵੋਟ, ਵੋਖੇ ਤਸਵੀਰਾਂ
ਏਬੀਪੀ ਸਾਂਝਾ | 19 May 2019 10:36 AM (IST)
1
ਉਨ੍ਹਾਂ ਦੇ ਪੋਤੇ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਪੂਰੇ ਪਰਿਵਾਰ ਨਾਲ ਇਕੱਠਿਆਂ ਵੋਟਾਂ ਪਾਉਣ ਆਏ ਹਨ। ਆਮਤੌਰ ਤੇ 4 ਪੀੜੀਆਂ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ ਪਰ ਉਨ੍ਹਾਂ ਦਾ ਪਰਿਵਾਰ ਇਕੱਠਾ ਰਹਿ ਰਿਹਾ ਹੈ।
2
90 ਸਾਲ ਤੋਂ ਵੱਧ ਉਮਰ ਦੇ ਜਗਦੇਵ ਸਿੰਘ ਨੇ ਕਿਹਾ ਕਿ ਉਹ ਬੇਹੱਦ ਖ਼ੁਸ਼ ਹਨ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ 4 ਪੀੜ੍ਹੀਆਂ ਵੋਟ ਪਾਉਣ ਆਈਆਂ ਹਨ।
3
90 ਸਾਲ ਦੇ ਬਜ਼ੁਰਗ ਜਗਦੇਵ ਸਿੰਘ ਸਮੇਤ ਪਰਿਵਾਰ ਵੋਟ ਪਾਉਣ ਲਈ ਬੂਥ 'ਤੇ ਪੁੱਜੇ। ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਆਈ ਜਗਦੇਵ ਸਿੰਘ ਦੀ ਪੋਤੀ ਨੇ ਕਿਹਾ ਕਿ ਉਸ ਨੂੰ ਬੇਹੱਦ ਖੁਸ਼ੀ ਹੈ ਕਿ ਉਸ ਦੀ ਪਹਿਲੀ ਵੋਟ ਉਹ ਆਪਣੇ ਦਾਦਾ ਨਾਲ ਪਾ ਰਹੀ ਹੈ।
4
ਲੋਕ ਸਭਾ ਚੋਣਾਂ ਦਾ ਅੱਜ ਆਖ਼ਰੀ ਗੇੜ ਹੈ। ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਪੋਲਿੰਗ ਚੱਲ ਰਹੀ ਹੈ। ਇਸੇ ਦੌਰਾਨ ਸੰਗਰੂਰ ਵਿੱਚ ਇੱਕ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਨੇ ਇਕੱਠਿਆਂ ਵੋਟ ਪਾਈ।