ਬੁੱਢੇ ਨਾਲ਼ੇ ਦੀ ਕਾਇਆ ਕਲਪ ਦਾ ਜ਼ਿੰਮਾ ਨਾਮਧਾਰੀਆਂ ਨੇ ਚੁੱਕਿਆ
ਹਾਲਾਂਕਿ ਉਨ੍ਹਾਂ ਦੋਸ਼ ਲਾਇਆ ਕਿ ਡੇਅਰੀ ਵਾਲਿਆਂ ਦਾ ਬਹੁਤ ਸਾਰਾ ਗੋਹਾ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ।
ਯਾਦ ਰਹੇ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਵਧ ਰਹੇ ਪ੍ਰਦੂਸ਼ਣ ਸਬੰਧੀ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਸੀ ਤੇ 50 ਕਰੋੜ ਦਾ ਜ਼ੁਰਮਾਨਾ ਲਾਇਆ ਸੀ ਜਿਸ ਦੇ ਬਾਅਦ ਪੰਜਾਬ ਸਰਕਾਰ ਨੇ ਨਾਲੇ ਦੀ ਸਫਾਈ ਬਾਰੇ ਸੋਚਿਆ ਹੈ।
ਇਲਾਕੇ ਦੇ ਵਿਧਾਇਕ ਸੰਜੈ ਤਲਵਾਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਵੀ ਨਾਲੇ ਦੀ ਸਫਾਈ ਲਈ ਪੂਰੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾਮਧਾਰੀ ਸੰਪਰਦਾ ਨੂੰ ਮਸ਼ੀਨਾਂ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਸੰਪਰਦਾ ਦੇ ਮੁਖੀ ਉਦੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਹਿੱਤ ਇਹ ਜ਼ਿੰਮੇਵਾਰੀ ਲਈ ਹੈ।
ਹਾਲਾਂਕਿ ਇਹ ਕੰਮ ਕਦੋਂ ਪੂਰਾ ਹੋਏਗਾ, ਇਸ ਬਾਰੇ ਹਾਲੇ ਕੁਝ ਨਹੀਂ ਦੱਸਿਆ।
ਲੁਧਿਆਣਾ: ਨਾਮਧਾਰੀ ਸੰਪਰਦਾ ਵੱਲੋਂ ਮੁਖੀ ਉਦੈ ਸਿੰਘ ਦੀ ਅਗਵਾਈ ਵਿੱਚ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਢੇ ਨਾਲੇ ਦੀ ਸਫਾਈ ਨਾਲ ਸਬੰਧਤ ਐਸਟੀਐਫ ਗਠਿਤ ਕੀਤੀ ਸੀ। ਹੁਣ ਨਾਲੇ ਦੀ ਸਫ਼ਾਈ ਦਾ ਜ਼ਿੰਮਾ ਨਾਮਧਾਰੀ ਸੰਪਰਦਾ ਨੇ ਲਿਆ ਹੈ।
ਦੂਜੇ ਪਾਸੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਉਹ ਬੁੱਢੇ ਨਾਲੇ ਦਾ ਪ੍ਰਦੂਸ਼ਣ ਘੱਟ ਕਰਨ ਵਿੱਚ ਸਰਕਾਰ ਦਾ ਪੂਰਾ ਸਹਿਯੋਗ ਦੇ ਰਹੇ ਹਨ।