✕
  • ਹੋਮ

103 ਸਾਲਾ ਬੇਬੇ ਮਾਨ ਕੌਰ ਨੇ ਫੇਰ ਵਧਾਇਆ ਦੇਸ਼ ਦਾ ਮਾਣ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  25 Mar 2019 09:03 PM (IST)
1

2

ਬੇਬੇ ਮਾਨ ਕੌਰ ਦੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਤੇ ਖਾਸ ਤਰੀਕੇ ਨਾਲ ਤਿਆਰ ਦਹੀਂ ਦੇ ਨਾਲ-ਨਾਲ ਕਣਕ ਦੀ ਵਿਸ਼ੇਸ਼ ਰੋਟੀ ਸ਼ਾਮਲ ਹੈ। ਆਓ ਤੁਸੀਂ ਵੀ ਜਾਣੋ ਕਿ ਅਜਿਹੀ ਕਿਹੜੀ ਰੋਟੀ ਹੈ ਜੋ ਬੇਬੇ ਮਾਨ ਕੌਰ ਨੂੰ ਤੰਦਰੁਸਤ ਰੱਖਦੀ ਹੈ।

3

ਫਿਰ ਗੁਰਦੇਵ ਸਿੰਘ ਨੇ ਵਿਦੇਸ਼ ਤੋਂ ਰੋਟੀ ਬਣਾਉਣ ਦੀ ਹੋਰ ਤਕਨੀਕ ਸਿੱਖੀ, ਜਿਸ ਨੂੰ ਖਾ ਕੇ ਬੇਬੇ ਮਾਨ ਕੌਰ ਲਗਾਤਾਰ ਤੇਜ਼ ਦੌੜਨ 'ਚ ਸਫਲ ਹੋ ਰਹੀ ਹੈ।

4

ਸਾਲ 2010 ਵਿੱਚ ਬੇਬੇ ਮਾਨ ਕੌਰ ਨੇ ਚੰਡੀਗੜ੍ਹ ਦੌੜੇ ਸਨ ਤੇ ਚੰਗਾ ਪ੍ਰਦਰਸ਼ਨ ਵੀ ਕੀਤਾ। ਅਗਲੇ ਸਾਲ ਮਾਨ ਕੌਰ ਅਮਰੀਕਾ ਗਏ ਤੇ ਉੱਥੇ ਦੋ ਸੋਨ ਤਗ਼ਮੇ ਜਿੱਤੇ ਪਰ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣ ਲਈ ਮਾਨ ਕੌਰ ਨੂੰ ਵਧੇਰੇ ਪੌਸ਼ਟਿਕ ਆਹਾਰ ਦੀ ਲੋੜ ਸੀ, ਜੋ ਸ਼ਾਕਾਹਾਰੀ ਭੋਜਨ ਤੋਂ ਨਹੀਂ ਸੀ ਮਿਲ ਪਾ ਰਿਹਾ।

5

10 ਕੁ ਸਾਲ ਪਹਿਲਾਂ ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਆਸਟ੍ਰੇਲੀਆ 'ਚ ਬਜ਼ੁਰਗ ਔਰਤ ਨੂੰ ਦੌੜਦੇ ਦੇਖਿਆ ਤਾਂ ਸੋਚਿਆ ਕਿ ਮੇਰੀ ਮਾਂ ਉਸ ਦੇ ਮੁਕਾਬਲੇ ਕਾਫੀ ਤੰਦਰੁਸਤ ਹੈ ਤਾਂ ਉਨ੍ਹਾਂ ਆਪਣੀ ਮਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ।

6

ਬੇਬੇ ਮਾਨ ਕੌਰ ਭਾਰਤ ਦੀ ਪ੍ਰਸਿੱਧ ਬਜ਼ੁਰਗ ਐਥਲੀਟ ਹੈ, ਜਿਸ ਨੇ 80 ਤੋਂ ਵੱਧ ਸੋਨ ਤਗ਼ਮੇ ਜਿੱਤੇ ਹਨ। ਇਹ ਗੱਲ ਉਦੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ, ਜਦ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾਂ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਾਈ ਤੇ ਇਹ ਕੰਮ ਉਨ੍ਹਾਂ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਹੈ।

7

ਇਸ ਤੋਂ ਇਲਾਵਾ ਲੰਮੀ ਛਾਲ ਵਿੱਚ ਵੀ 20 ਜਣਿਆਂ ਵਿੱਚੋਂ ਪਹਿਲੇ ਸੱਤ ਜਣਿਆਂ ਵਿੱਚ ਥਾਂ ਬਣਾਈ।

8

ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ ਇੱਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਬੇਬੇ ਨੇ ਸ਼ਾਟ ਪੁਟ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ।

  • ਹੋਮ
  • ਪੰਜਾਬ
  • 103 ਸਾਲਾ ਬੇਬੇ ਮਾਨ ਕੌਰ ਨੇ ਫੇਰ ਵਧਾਇਆ ਦੇਸ਼ ਦਾ ਮਾਣ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.